ਮੈਂ ਗੱਠਜੋੜ ਦੇ ਅੰਦਰ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ - ਚਿਰਾਗ ਪਾਸਵਾਨ

ਹਾਜੀਪੁਰ (ਬਿਹਾਰ), 10 ਅਗਸਤ - ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਵਿਰੋਧੀ ਧਿਰ ਸਿਰਫ਼ ਇਹ ਗ਼ਲਤ ਧਾਰਨਾ ਪੈਦਾ ਕਰਨਾ ਚਾਹੁੰਦੀ ਹੈ ਕਿ ਐਨ.ਡੀ.ਏ. ਗੱਠਜੋੜ ਵਿਚ ਤਰੇੜਾਂ ਹਨ ਤਾਂ ਜੋ ਉਹ ਇਸ ਤੋਂ ਕੁਝ ਰਾਜਨੀਤਿਕ ਲਾਭ ਪ੍ਰਾਪਤ ਕਰ ਸਕਣ। ਜੇਕਰ 2020 ਦੌਰਾਨ, ਐਨ.ਡੀ.ਏ. ਅੱਜ ਵਾਂਗ ਇੱਕਜੁੱਟ ਰਹਿੰਦਾ, ਤਾਂ ਉਹ (ਆਰ.ਜੇ.ਡੀ.) ਸਿਰਫ਼ ਉਹੀ ਸੀਟਾਂ ਜਿੱਤਦੇ ਜਿੱਥੇ ਮੈਂ ਸੁਤੰਤਰ ਤੌਰ 'ਤੇ ਚੋਣ ਲੜਨ ਦਾ ਫ਼ੈਸਲਾ ਕੀਤਾ। ਮੈਂ ਗੱਠਜੋੜ ਦੇ ਅੰਦਰ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਿਹਾਰ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇ। ਹੁਣ ਅਸੀਂ ਦੇਖ ਸਕਦੇ ਹਾਂ ਕਿ ਰਾਜ ਵਿਚ ਅਪਰਾਧ ਦੀ ਸਥਿਤੀ ਕਾਬੂ ਵਿਚ ਆ ਰਹੀ ਹੈ। ਇਹ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਹੀ ਸੰਭਵ ਹੈ। ਐਨ.ਡੀ.ਏ. 225 ਸੀਟਾਂ ਜਿੱਤਣ ਦੇ ਟੀਚੇ ਨਾਲ ਚੋਣਾਂ ਲੜ ਰਿਹਾ ਹੈ।