JALANDHAR WEATHER

ਮਰ ਚੁੱਕੇ ਗਾਹਕਾਂ ਨਾਲ ਸੰਬੰਧਿਤ ਬੈਂਕਾਂ ਖਾਤਿਆਂ ਬਾਰੇ ਦਾਅਵਿਆਂ ਦਾ 15 ਦਿਨਾਂ ’ਚ ਹੋਵੇਗਾ ਨਿਬੇੜਾ

ਨਵੀਂ ਦਿੱਲੀ , 10 ਅਗਸਤ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮਰ ਚੁੱਕੇ ਗਾਹਕਾਂ ਨਾਲ ਸਬੰਧਤ ਬੈਂਕ ਖਾਤਿਆਂ ਅਤੇ ਲਾਕਰਾਂ ਨਾਲ ਸੰਬੰਧੀ ਦਾਅਵਿਆਂ ਦੇ 15 ਦਿਨਾਂ ਦੇ ਅੰਦਰ ਨਿਬੇੜੇ ਲਈ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਕੇਂਦਰੀ ਬੈਂਕ ਅਜਿਹੇ ਮਾਮਲੇ ਇਕ ਤੈਅ ਸਮਾਂਹੱਦ ਅੰਦਰ ਨਿਬੇੜਨ ਅਤੇ ਕਿਸੇ ਵੀ ਦੇਰੀ ਲਈ ਨਾਮਜ਼ਦ ਵਿਅਕਤੀਆਂ ਨੁੂੰ ਮੁਆਵਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਕੇਂਦਰੀ ਬੈਂਕ ਨੇ ਮ੍ਰਿਤਕ ਬੈਂਕ ਗਾਹਕਾਂ ਦੇ ਬੈਂਕ ਖਾਤਿਆਂ ਅਤੇ ਸੁਰੱਖਿਅਤ ਜਮ੍ਹਾਂ ਲਾਕਰਾਂ ਵਿਚ ਰੱਖੀਆਂ ਚੀਜ਼ਾਂ ਨਾਲ ਸੰਬੰਧਿਤ ਦਾਅਵਿਆਂ ਦੇ ਨਿਪਟਾਰੇ ਲਈ ਪ੍ਰਕਿਰਿਆਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਕੇਂਦਰੀ ਬੈਂਕ ਨੇ ‘ਭਾਰਤੀ ਰਿਜ਼ਰਵ ਬੈਂਕ (ਬੈਂਕਾਂ ਦੇ ਮ੍ਰਿਤਕ ਗਾਹਕਾਂ ਦੇ ਸੰਬੰਧ ਵਿਚ ਦਾਅਵਿਆਂ ਦਾ ਨਿਪਟਾਰਾ) ਨਿਰਦੇਸ਼ 2025’ ਇਕ ਡਰਾਫਟ ਵੀ ਜਾਰੀ ਕੀਤਾ ਹੈ ਅਤੇ ਇਸ ’ਤੇ 27 ਅਗਸਤ ਤੱਕ ਟਿੱਪਣੀਆਂ ਮੰਗੀਆਂ ਹਨ। ਡਰਾਫਟ ਮੁਤਾਬਿਕ ਅਜਿਹੇ ਦਾਅਵਿਆਂ ਦੇ ਨਿਪਟਾਰੇ ਲਈ ਬੈਂਕ ਨੂੰ ਆਪਣੇ ਜੋਖ਼ਮ ਪ੍ਰਬੰਧਨ ਪ੍ਰਣਾਲੀਆਂ ਦੇ ਆਧਾਰ ’ਤੇ ਘੱਟੋ ਘੱਟ 15 ਲੱਖ ਰੁਪਏ ਦੀ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ