JALANDHAR WEATHER

ਯੂ.ਪੀ. : ਟਰੈਕਟਰ ਟਰਾਲੀ ਨਾਲ ਟਕਰਾਇਆ ਟੱਰਕ, ਤਿੰਨ ਦੀ ਮੌਤ

ਲਖਨਊ, 7 ਜੁਲਾਈ- ਯੂ.ਪੀ. ਦੇ ਮਥੁਰਾ ਵਿਖੇ ਥਾਣਾ ਜਮੁਨਾਪਾਰ ਇਲਾਕੇ ਦੇ ਪਿੰਡ ਨਾਗਲਾ ਸਿਰੀਆ ਨੇੜੇ ਜੈਪੁਰ ਬਰੇਲੀ ਬਾਈਪਾਸ ’ਤੇ ਇਕ ਭਿਆਨਕ ਹਾਦਸਾ ਵਾਪਰਿਆ। ਇਥੇ ਇਕ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਟਰੈਕਟਰ-ਟਰਾਲੀ ਵਿਚ ਕਾਂਵੜੀਏ ਸਵਾਰ ਸਨ। ਹਾਦਸੇ ਵਿਚ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ ਤਿੰਨ ਵਜੇ ਭਰਤਪੁਰ ਬਯਾਨਾ ਦੇ ਪਿੰਡ ਲਹਚੋਰਾ ਦੇ ਰਹਿਣ ਵਾਲੇ ਸੋਨੂੰ ਪੁੱਤਰ ਮੁੰਨਾ ਲਾਲ, ਭੀਮ ਪੁੱਤਰ ਹੋਰੀਰਾਮ, ਭੂਪੇਂਦਰ ਪੁੱਤਰ ਦੇਵੀ ਸਿੰਘ, ਬਬਲੀ ਪੁੱਤਰ ਰਾਮਕਿਸ਼ਨ, ਰਾਮਘਾਟ ਤੋਂ ਡਾਂਕ ਕਾਂਵੜ ਲੈ ਕੇ ਟਰੈਕਟਰ-ਟਰਾਲੀ ਵਿਚ ਜੈਪੁਰ ਬਰੇਲੀ ਬਾਈਪਾਸ ਤੋਂ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸੀਮੈਂਟ ਨਾਲ ਭਰਿਆ ਇਕ ਟਰੱਕ ਮਥੁਰਾ ਤੋਂ ਬਰੇਲੀ ਵੱਲ ਜਾ ਰਿਹਾ ਸੀ। ਅਚਾਨਕ ਡਰਾਈਵਰ ਨੂੰ ਨੀਂਦ ਆ ਗਈ ਅਤੇ ਟਰੱਕ ਰੇਲਿੰਗ ਤੋੜ ਕੇ ਟਰੈਕਟਰ-ਟਰਾਲੀ ਨਾਲ ਟਕਰਾ ਗਿਆ।

ਹਾਦਸੇ ਤੋਂ ਬਾਅਦ ਬਹੁਤ ਚੀਕ-ਚਿਹਾੜਾ ਮਚ ਗਿਆ। ਇਸ ਭਿਆਨਕ ਹਾਦਸੇ ਵਿਚ ਸੋਨੂੰ ਗੰਭੀਰ ਜ਼ਖਮੀ ਹੋ ਗਿਆ। ਭੀਮ, ਭੂਪੇਂਦਰ ਅਤੇ ਬਬਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ