JALANDHAR WEATHER

ਪੋਂਗ ਡੈਮ ਤਲਵਾੜਾ ਤੋਂ ਅੱਜ ਸਵੇਰੇ ਫਿਰ ਛੱਡਿਆ ਗਿਆ 35000 ਕਿਊਸਿਕ ਪਾਣੀ

ਮੁਕੇਰੀਆਂ, 7 ਅਗਸਤ (ਰਾਮਗੜੀਆ)- ਬੀ.ਬੀ.ਐਮ.ਬੀ. ਪ੍ਰਸ਼ਾਸਨ ਵਲੋਂ ਅੱਜ ਫਿਰ ਸਵੇਰੇ ਕਰੀਬ 8 ਵਜੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਸੰਬੰਧੀ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਤਲਵਾੜਾ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੈਮ ਪ੍ਰਸ਼ਾਸਨ ਵਲੋਂ ਥੋੜਾ ਥੋੜਾ ਕਰਕੇ ਪਾਣੀ ਇਸ ਕਰਕੇ ਰਿਲੀਜ਼ ਕੀਤਾ ਜਾ ਰਿਹਾ ਤਾਂ ਕਿ ਬਿਆਸ ਦਰਿਆ ਵਿਚ ਹੜਾਂ ਵਰਗੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੜ ਰੋਕੂ ਟੀਮਾਂ ਵਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਬਿਆਸ ਦਰਿਆ ਦੇ ਨੇੜਲੇ ਪਿੰਡਾਂ ਨੂੰ ਕੋਈ ਵੀ ਖ਼ਤਰਾ ਨਹੀਂ ਹੈ, ਕਿਉਂਕਿ ਜਿਸ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਉਹ ਦਰਿਆ ਬਿਆਸ ਦੇ ਵਿਚ ਹੀ ਸਮਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਿਆਸ ਦਰਿਆ ਕਿਨਾਰੇ ਵਸੇ ਪਿੰਡਾਂ ਨੂੰ ਜਿਥੇ ਮੁਨਾਦੀ ਕਰਕੇ ਸੂਚਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਮਾਲ ਅਧਿਕਾਰੀਆਂ ਅਤੇ ਪਟਵਾਰੀਆਂ ਵਲੋਂ ਵੀ ਪਿੰਡ ਪਿੰਡ ਜਾ ਕੇ ਇਨ੍ਹਾਂ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਨਜ਼ਰ ਰੱਖੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ