ਨਸ਼ੇ ਦੀ ਵੱਧ ਮਾਤਰਾ ਨਾਲ 14 ਸਾਲਾ ਨੌਜਵਾਨ ਦੀ ਮੌਤ

ਜੈਤੋ, (ਫਰੀਦਕੋਟ), 7 ਅਗਸਤ (ਗੁਰਮੀਤਪਾਲ ਰੋੜੀਕਪੂਰਾ) – ਡਾ. ਅੰਬੇਡਕਰ ਨਗਰ ਦੇ 14 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਡਾ. ਅੰਬੇਡਕਰ ਨਗਰ ਦੇ ਵਸਨੀਕ ਪ੍ਰਵਾਸੀ ਭਗਤ ਰਾਮ ਦੇ ਪੁੱਤਰ ਨਰੇਸ਼ ਕੁਮਾਰ (14 ਸਾਲਾ) ਦੀ ਬੀਤੀ ਰਾਤ ਰੇਲਵੇ ਲਾਇਨ (ਕੋਟ ਕਪੂਰਾ ਵਾਲੇ ਪਾਸੇ) ਕੁਟੀਆਂ ਨੇੜੇ ਬਣੇ ਪੁਲ ਹੇਠਾਂ ਮੌਤ ਗਈ।
ਮਿ੍ਤਕ ਦੇ ਪਿਤਾ ਭਗਤ ਰਾਮ ਦੇ ਦੱਸਿਆ ਕਿ ਨਰੇਸ਼ ਕੁਮਾਰ ਕੁਟੀਆਂ ਨੇੜੇ ਬਣੇ ਰੇਲਵੇ ਪੁਲ ਹੇਠਾਂ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ ਤੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਬਾਂਹ ’ਚ ਲੱਗੇ ਨਸ਼ੇ ਦੇ ਟੀਕੇ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਇੱਕਤਰ ਲੋਕਾਂ ਵਲੋਂ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਡਾ. ਅੰਬੇਡਕਰ ਨਗਰ ’ਚ ਚਿੱਟਾ (ਨਸ਼ਾ) ਸਰੇਆਮ ਵਿੱਕ ਰਿਹਾ ਹੈ, ਜੋ ਵੀ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਇਸੇ ਡਰੋਂ ਲੋਕਾਂ ਵਲੋਂ ਨਸ਼ਾ ਤਸਕਰਾਂ ਦਾ ਸਰੇਆਮ ਵਿਰੋਧ ਨਹੀਂ ਕੀਤਾ ਜਾ ਰਿਹਾ।