ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਸੂ ਮੋਟੋ ਨੋਟਿਸ

ਚੰਡੀਗੜ੍ਹ, 7 ਅਗਸਤ- ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਸੂ ਮੋਟੋ ਨੋਟਿਸ ਲਿਆ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਹਨੀ ਸਿੰਘ ਅਤੇ ਕਰਨ ਔਜਲਾ ਨੂੰ 11/8/25 ਦਿਨ ਸੋਮਵਾਰ ਨੂੰ ਮਹਿਲਾ ਕਮਿਸ਼ਨ ਵਿਖੇ ਪੇਸ਼ ਹੋਣ ਲਈ ਆਖਿਆ ਗਿਆ ਹੈ।
ਦੱਸ ਦੇਈਏ ਕਿ ਯੋ-ਯੋ ਹਨੀ ਸਿੰਘ ਦੇ ਮਿਲੀਨੀਅਰ ਅਤੇ ਕਰਨ ਔਜਲਾ ਦੇ ਐਮ.ਐਸ. ਗੱਭਰੂ ਗੀਤ ਉੱਤੇ ਇਤਰਾਜ ਜਤਾਉਂਦੇ ਹੋਏ ਇਹ ਨੋਟਿਸ ਲਿਆ ਗਿਆ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਨਾਂ ਗਾਣਿਆਂ ਦੇ ਵਿਚ ਔਰਤਾਂ ਦੇ ਸਨਮਾਨ ਖਿਲਾਫ ਸ਼ਬਦਾਵਲੀ ਵਰਤਣ ਦੀ ਗੱਲ ਆਖੀ ਹੈ।