ਊਧਮਪੁਰ ਹਾਦਸਾ: ਤਿੰਨ ਜਵਾਨਾਂ ਦੀ ਮੌਤ, 15 ਜ਼ਖ਼ਮੀ

ਸ੍ਰੀਨਗਰ, 7 ਅਗਸਤ- ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਸੀ.ਆਰ.ਪੀ.ਐਫ਼. ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਹਾਦਸੇ ਵਿਚ ਹੁਣ ਤੱਕ 3 ਜਵਾਨਾਂ ਦੀ ਮੌਤ ਤੇ 15 ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਬਸੰਤਗੜ੍ਹ ਤੋਂ ਖਾਨੇੜ-ਕੁਡਵਾ ਸੜਕ ’ਤੇ ਸੀ.ਆਰ.ਪੀ.ਐਫ਼. ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਇਕ ਡੂੰਘੀ ਖੱਡ ਵਿਚ ਡਿੱਗ ਗਿਆ ਸੀ।