ਪੌੜੀ ਜ਼ਿਲ੍ਹੇ ਦੇ ਬੁਰਾਨਸੀ ਤੇ ਬਨਕੁਰਾ ਪਿੰਡਾਂ 'ਚ ਹੋਏ ਨੁਕਸਾਨ 'ਤੇ ਪੁਸ਼ਕਰ ਸਿੰਘ ਧਾਮੀ ਵਲੋਂ ਟਵੀਟ

ਨਵੀਂ ਦਿੱਲੀ, 6 ਅਗਸਤ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ ਹੈ ਕਿ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਅਤੇ ਕੁਝ ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖ਼ਬਰ ਪੌੜੀ ਜ਼ਿਲ੍ਹੇ ਦੇ ਬੁਰਾਨਸੀ ਅਤੇ ਬਨਕੁਰਾ ਪਿੰਡਾਂ ਤੋਂ ਮਿਲੀ ਹੈ। ਸੂਚਨਾ ਮਿਲਦੇ ਹੀ ਤਿੰਨ ਦਿਸ਼ਾਵਾਂ - ਚੌਖਰੀਆਲ, ਪਬਾਉ ਅਤੇ ਥੈਲੀਸੈਨ ਤੋਂ ਬਚਾਅ ਕਾਰਜ ਚਲਾਏ ਗਏ ਹਨ ਤਾਂ ਜੋ ਪਿੰਡਾਂ ਤੱਕ ਪਹੁੰਚਿਆ ਜਾ ਸਕੇ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਅਧਿਕਾਰੀਆਂ ਨੂੰ ਜ਼ਖਮੀਆਂ ਦਾ ਸਹੀ ਇਲਾਜ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।