JALANDHAR WEATHER

ਪੌਂਗ ਡੈਮ ਤੋਂ ਛੱਡਿਆ ਗਿਆ ਹਜ਼ਾਰਾਂ ਕਿਊਸਿਕ ਪਾਣੀ

ਮੁਕੇਰੀਆਂ, 6 ਅਗਸਤ (ਐਨ.ਐਸ. ਰਾਮਗੜੀਆ)-ਅੱਜ ਸ਼ਾਮ 6 ਵਜੇ ਦੇ ਕਰੀਬ ਪੌਂਗ ਡੈਮ ਤਲਵਾੜਾ ਤੋਂ ਸਪਿਲ ਗੇਟ ਖੋਲ੍ਹ ਕੇ ਚਾਰਜਰ ਪਾਣੀ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਪੀ.ਬੀ.ਐਮ.ਬੀ. ਪ੍ਰਸ਼ਾਸਨ ਵਲੋਂ ਬੀਤੇ ਕੱਲ੍ਹ ਹੀ ਮੁਨਾਦੀ ਕਰਵਾ ਕੇ ਅਤੇ ਸਿਵਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਮਿਤੀ 6 ਅਗਸਤ ਨੂੰ ਸ਼ਾਮ ਵੇਲੇ ਪੌਂਗ ਡੈਮ ਦੇ ਗੇਟਾਂ ਤੋਂ ਪਾਣੀ ਰਿਲੀਜ਼ ਕੀਤਾ ਜਾਵੇਗਾ ਭਾਵੇਂ ਤਲਵਾੜਾ ਡੈਮ ਦੀ ਝੀਲ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 1392 ਫੁੱਟ ਤੋਂ ਵੀ ਜ਼ਿਆਦਾ ਹੈ ਪਰ ਅੱਜ 1373 ਫੁੱਟ ਪਾਣੀ ਪੱਧਰ ਨੋਟ ਕੀਤਾ ਗਿਆ ਅਤੇ ਸਪਿਲ ਗੇਟ ਖੋਲ੍ਹ ਕੇ 4000 ਕਿਊਸਿਕ ਪਾਣੀ ਰਿਲੀਜ਼ ਕਰ ਦਿੱਤਾ। 

ਪਾਣੀ ਛੱਡਣ ਨਾਲ ਬਿਆਸ ਦਰਿਆ ਵਿਚ ਕੋਈ ਵੀ ਖਤਰੇ ਦਾ ਚਾਂਸ ਨਹੀਂ ਹੈ ਕਿਉਂਕਿ ਪਾਣੀ ਬਹੁਤ ਘੱਟ ਮਾਤਰਾ ਵਿਚ ਛੱਡਿਆ ਗਿਆ ਹੈ ਅਤੇ ਆਮ ਲੋਕਾਂ ਨੂੰ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਮੌਕੇ ਉਤੇ ਹਾਜ਼ਰ ਡਿਊਟੀ ਮੈਜਿਸਟਰੇਟ ਨਹਿਰ ਤਹਿਸੀਲ ਤਲਵਾੜਾ ਰਕੇਸ਼ ਅਰੋਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਆਮ ਜਨਤਾ ਨੂੰ ਪਾਣੀ ਛੱਡਣ ਨਾਲ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਉਹ 24 ਘੰਟੇ ਡੈਮ ਪ੍ਰਸ਼ਾਸਨ ਨਾਲ ਸੰਪਰਕ ਵਿਚ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਪਰ ਅਹਤਿਆਤ ਵਜੋਂ ਬਿਆਸ ਦਰਿਆ ਦੇ ਕਿਨਾਰੇ ਲੋਕ ਨਾ ਜਾਣ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ