JALANDHAR WEATHER

ਸਰਕਾਰੀ ਬੱਸ ਕੰਡਕਟਰ ਅਤੇ ਸਵਾਰੀ ਔਰਤ ਦਾ ਆਪਸ ’ਚ ਹੋਇਆ ਤਕਰਾਰ

ਬਟਾਲਾ, (ਗੁਰਦਾਸਪੁਰ), 12 ਜੁਲਾਈ (ਹਰਦੇਵ ਸਿੰਘ ਸੰਧੂ)- ਅੱਜ ਸਵੇਰੇ ਤੜਕਸਾਰ ਬਟਾਲਾ ਬੱਸ ਸਟੈਂਡ ਦੇ ਬਾਹਰ ਇਕ ਔਰਤ ਅਤੇ ਬੱਸ ਕੰਡਕਟਰ ਦਾ ਆਪਸ ਵਿਚ ਤਕਰਾਰ ਹੋ ਗਿਆ। ਇਸ ਬਾਰੇ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਵਿਚ ਇਕ ਔਰਤ ਸਵਾਰ ਸੀ, ਜਿਸ ਕੋਲ ਆਧਾਰ ਕਾਰਡ ਨਹੀਂ ਸੀ, ਉਸ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਕਤ ਔਰਤ ਬਹਿਸਬਾਜੀ ਕਰਨ ਲੱਗ ਗਈ ਅਤੇ ਬਟਾਲਾ ਬੱਸ ਸਟੈਂਡ ’ਤੇ ਉਤਰਨ ਉਪਰੰਤ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਨੂੰ ਅੱਗੇ ਜਾਣ ਤੋਂ ਰੋਕਣ ਲੱਗੀ।

ਕੰਡਕਟਰ ਨੇ ਦੱਸਿਆ ਕਿ ਉਕਤ ਔਰਤ ਬੇਹੋਸ਼ ਹੋ ਗਈ, ਜਿਸ ਨੂੰ 108 ਨੰਬਰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਔਰਤ ਦਾ ਬੀ.ਪੀ. ਵੱਧ ਗਿਆ ਸੀ, ਹੁਣ ਉਸ ਦੀ ਹਾਲਤ ਸਥਿਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ