JALANDHAR WEATHER

ਬਠਿੰਡਾ ਦੇ ਸਾਈ ਨਗਰ ਵਿਚ ਰਜਬਾਹਾ ਟੁੱਟਿਆ, ਸੈਂਕੜੇ ਘਰ ਪਾਣੀ ’ਚ ਡੁੱਬੇ

ਬਠਿੰਡਾ, 11 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਤਕੜੇ ਬਠਿੰਡਾ ਦੇ ਸਾਈ ਨਗਰ ਵਿਚੋਂ ਲੰਘਦਾ ਰਜਬਾਹਾ ਟੁੱਟ ਗਿਆ, ਜਿਸ ਕਾਰਨ ਸਾਈ ਨਗਰ ਦੇ ਸੈਂਕੜੇ ਘਰ ਪਾਣੀ ਵਿਚ ਡੁੱਬ ਗਏ ਹਨ ਅਤੇ ਅਨੇਕਾਂ ਬਿਮਾਰ, ਬਜ਼ੁਰਗ ਅਤੇ ਬੱਚੇ ਪਾਣੀ ਦਾ ਪੱਧਰ ਵਧਣ ਕਾਰਨ ਘਰ ਅੰਦਰ ਫਸ ਗਏ ਹਨ। ਪਾਣੀ ਭਰ ਜਾਣ ਕਾਰਨ ਜਿਥੇ ਲੋਕਾਂ ਦਾ ਵੱਡੀ ਪੱਧਰ ’ਤੇ ਸਾਮਾਨ ਨੁਕਸਾਨਿਆ ਗਿਆ, ਉਥੇ ਕਈਆਂ ਦੇ ਘਰਾਂ ਦੀਆਂ ਕੰਧਾਂ ਵੀ ਡਿੱਗਣ ਦੀਆਂ ਖਬਰਾਂ ਹਨ।


ਦੂਜੇ ਪਾਸੇ ਮੁਹੱਲਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਬਚਾਓ ਦਸਤਾ ਉਨ੍ਹਾਂ ਦੇ ਕੋਲ ਨਹੀਂ ਪੁੱਜਿਆ, ਜਦਕਿ ਪੂਰੇ ਮੁਹੱਲੇ ਵਿਚ 3 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ। ਉਨ੍ਹਾਂ ਦੇ ਘਰ ਡਿੱਗ ਰਹੇ ਹਨ, ਸਾਮਾਨ ਪਾਣੀ ਵਿਚ ਵਹਿ ਰਿਹਾ ਹੈ, ਬਜ਼ੁਰਗ ਤੇ ਛੋਟੇ ਬੱਚੇ ਘਰਾਂ ਅੰਦਰੋਂ ਕੱਢੇ ਨਹੀਂ ਜਾ ਰਹੇ। ਉਨ੍ਹਾਂ ਦੇ ਘਰਾਂ ਵਿਚ ਰੱਖੇ ਜਾਨਵਰ ਵੀ ਫਸੇ ਹੋਏ ਹਨ। ਉਹ ਆਪਣੇ ਪੱਧਰ ’ਤੇ ਥੋੜ੍ਹਾ ਬਹੁਤਾ ਜ਼ਰੂਰੀ ਸਮਾਨ ਉਚੇ ਥਾਵਾਂ ’ਤੇ ਲਿਜਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਰਜਬਾਹਾ ਟੁੱਟਣ ਦਾ ਪਤਾ ਉਨ੍ਹਾਂ ਨੂੰ ਅੱਧੀ ਰਾਤ ਤੋਂ ਬਾਅਦ ਕਰੀਬ 2 ਵਜੇ ਲੱਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ