ਪੀ.ਸੀ.ਆਰ. ਮੁਲਾਜਮਾਂ ਨੇ ਨੱਥੂਵਾਲਾ ਪੁਲ 'ਤੇ ਕੀਤੀ ਚੈਕਿੰਗ

ਨੱਥੂਵਾਲਾ ਗਰਬੀ (ਮੋਗਾ), 10 ਜੁਲਾਈ (ਨਵਦੀਪ ਸਿੰਘ)- ਐਸ.ਐਸ.ਪੀ. ਮੋਗਾ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੀ.ਸੀ.ਆਰ. ਮੁਲਾਜਮਾਂ ਵਲੋਂ ਨਁਥੂਵਾਲਾ ਗਰਬੀ ਵਿਖੇ ਮੁੱਦਕੀ ਬਾਘਾ ਪੁਰਾਣਾ ਸੜਕ ਉੱਪਰੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਨੱਥੂਵਾਲਾ ਗਰਬੀ ਪੁੱਲ ‘ਤੇ ਲਗਾਏ ਨਾਕੇ ਦੌਰਾਨ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਕਪਤਾਨ ਮੋਗਾ ਦੀਆਂ ਸਖਤ ਹਦਾਇਤਾਂ ਹਨ ਕਿ ਸ਼ੱਕੀ ਅਨਸਰਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ । ਇਸ ਵਾਸਤੇ ਉਹ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕਰ ਰਹੇ ਹਨ।
ਇਸ ਮੌਕੇ ਉਨ੍ਹਾ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਆਪਣੇ ਵਾਹਨ ਰਾਹੀਂ ਸਫ਼ਰ ਕਰਦੇ ਹਨ ਤਾਂ ਆਪੋ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਆਪਣੇ ਵਾਹਨਾਂ ਨੂੰ ਮੋਡੀਫਾਈ ਨਾ ਕੀਤਾ ਜਾਵੇ।