JALANDHAR WEATHER

ਜੈਵੰਤ ਸਿੰਘ ਗਰੇਵਾਲ ਕੌਮਾਂਤਰੀ ਪੋਲੈਂਡ ਸਾਫ਼ਟ ਟੈਨਿਸ 'ਚ ਚੈਂਪੀਅਨ ਬਣੇ

ਜਲੰਧਰ, 9 ਜੁਲਾਈ (ਡਾ. ਜਤਿੰਦਰ ਸਾਬੀ)- 18ਵੀਂ ਪੋਲੈਂਡ ਕੱਪ ਅੰਤਰਾਸ਼ਟਰੀ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਜੋ 4 ਤੋਂ 9 ਜੁਲਾਈ ਤੱਕ ਪੋਲੈਂਡ ਦੇ ਸ਼ਹਿਰ ਵਾਰਸਾ ਵਿਖੇ ਕੌਮਾਂਤਰੀ ਸਾਫਟ ਟੈਨਿਸ ਫੈਡਰੇਸ਼ਨ ਵਲੋਂ ਕਰਵਾਈ ਗਈ, ਇਸ 'ਚ ਪੰਜਾਬ ਦੇ ਉਭਰਦੇ ਖਿਡਾਰੀ ਜੈਵੰਤ ਸਿੰਘ ਗਰੇਵਾਲ ਨੇ ਸਿੰਗਲ ਵਰਗ 'ਚੋਂ ਚਾਂਦੀ ਤੇ ਡਬਲ ਵਰਗ ਦੇ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਸਾਫ਼ਟ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨੁਮੀਤ ਸਿੰਘ ਸੋਢੀ, ਜਨਰਲ ਸਕੱਤਰ ਨਰਿੰਦਰਪਾਲ ਸਿੰਘ, ਸਹਾਇਕ ਸਕੱਤਰ ਡਾ. ਪ੍ਰਦੀਪ ਕੁਮਾਰ ਸਿੰਘ ਨੇ ਜੈਵੰਤ ਸਿੰਘ ਗਰੇਵਾਲ ਨੂੰ ਇਸ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ