JALANDHAR WEATHER

ਐਪਲ ਨੇ ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਨਵਾਂ ਸੀ.ਓ.ਓ. ਬਣਾਇਆ

ਨਵੀਂ ਦਿੱਲੀ, 9 ਜੁਲਾਈ (ਏਜੰਸੀ)- ਐਪਲ ਨੇ ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਆਪਣਾ ਨਵਾਂ ਸੀ.ਓ.ਓ. (ਚੀਫ਼ ਓਪਰੇਟਿੰਗ ਅਫ਼ਸਰ) ਨਿਯੁਕਤ ਕੀਤਾ ਹੈ | ਉਹ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਐਪਲ ਵਿਚ ਦੂਜੇ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਹੋਣ ਲਈ ਤਿਆਰ ਹਨ | ਸਾਬੀਹ ਖਾਨ ਇਕ ਭਾਰਤੀ ਮੂਲ ਦੇ ਕਾਰੋਬਾਰੀ ਕਾਰਜਕਾਰੀ ਹਨ ਜੋ ਵਰਤਮਾਨ 'ਚ ਐਪਲ ਵਿਚ ਸੰਚਾਲਨ ਦੇ ਸੀਨੀਅਰ ਉਪ ਪ੍ਰਧਾਨ (ਐਸ.ਵੀ.ਪੀ.) ਵਜੋਂ ਸੇਵਾ ਨਿਭਾਅ ਰਹੇ ਹਨ | ਖਾਨ 1995 'ਚ ਐਪਲ ਵਿਚ ਸ਼ਾਮਲ ਹੋਏ ਸਨ ਅਤੇ 2019 'ਚ ਐਸ.ਵੀ.ਪੀ. ਜਾਂ ਸੀਨੀਅਰ ਉਪ ਪ੍ਰਧਾਨ ਦੇ ਮੁੱਖ ਅਹੁਦੇ ਤੱਕ ਪਹੁੰਚ ਗਏ | ਅਕਾਦਮਿਕ ਤੌਰ 'ਤੇ ਸਾਬੀਹ ਖਾਨ ਨੇ ਟਫਟਸ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਚ ਬੈਚੁਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਨਾਲ ਹੀ ਰੇਂਸੇਲੇਅਰ ਪੌਲੀਟੈਕਨਿਕ ਇੰਸਟੀਚਿਊਟ (ਆਰ. ਪੀ. ਆਈ.) ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ | ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਕਿ ਸਾਬੀਹ ਇਕ ਮਹਾਨ ਰਣਨੀਤੀਕਾਰ ਹਨ ਅਤੇ ਉਨ੍ਹਾਂ ਨੇ ਐਪਲ ਦੀ ਸਪਲਾਈ ਚੇਨ ਨੂੰ ਵਿਕਸਤ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ