ਯੂ.ਪੀ. : ਘਰ ਅੰਦਰ ਮ੍ਰਿਤਕ ਪਾਏ ਗਏ ਇਕੋ ਪਰਿਵਾਰ ਦੇ ਪੰਜ ਮੈਂਬਰ
ਕਾਸਗੰਜ (ਯੂਪੀ), 22 ਫਰਵਰੀ - ਉੱਤਰ ਪ੍ਰਦੇਸ਼ ਦੇ ਕਾਸਗੰਜ ਵਿਖੇ ਇਕੋ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਏ ਗਏ।ਅਲੀਗੜ੍ਹ ਦੇ ਡੀਆਈਜੀ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ, "ਸਾਨੂੰ ਇੱਥੇ 5 ਲੋਕਾਂ ਦੀ ਮੌਤ ਬਾਰੇ ਜਾਣਕਾਰੀ ਮਿਲੀ, ਜਿਸ ਵਿਚ ਇਕ ਆਦਮੀ, ਉਸਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਿਲ ਹਨ। ਘਟਨਾ ਸਥਾਨ ਤੋਂ, ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਕਿਉਂਕਿ ਤਾਲਾ ਅੰਦਰੋਂ ਬੰਦ ਸੀ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਦੇਖੇ ਗਏ... ਪੋਸਟਮਾਰਟਮ ਤੋਂ ਬਾਅਦ ਮਾਹਿਰਾਂ ਦੀ ਰਾਏ ਦਿੱਤੀ ਜਾਵੇਗੀ। ਲੋਕਾਂ ਨਾਲ ਗੱਲ ਕਰਨ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਘਟਨਾ ਪਿੱਛੇ ਵਿੱਤੀ ਪ੍ਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ.... ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ... ਅੱਗੇ ਦੀ ਕਾਰਵਾਈ ਜਾਰੀ ਹੈ।"
;
;
;
;
;
;
;
;
;