ਚੈਕ ਪੋਸਟ 'ਤੇ ਤਾਇਨਾਤ ਦੋ ਪੁਲਿਸ ਕਰਮੀਆਂ ਦੀ ਮੌਤ
ਗੁਰਦਾਸਪੁਰ, 22 ਫਰਵਰੀ (ਚੱਕਰਾਜਾ) - ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਿੰਡ ਡਿਫੈਂਸ ਆਫ ਲਾਈਨ ਦੀ ਆਦੀਆਂ ਚੈਕ ਪੋਸਟ 'ਤੇ ਦੋ ਪੁਲਿਸ ਵਾਲਿਆਂ ਦੀਆਂ ਚੈਕ ਪੋਸਟ ਦੇ ਅੰਦਰ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦੇਹਾਂ ਚੈੱਕ ਪੋਸਟ 'ਤੇ ਤਾਇਨਾਤ ਏ.ਐਸ.ਆਈ ਕਮਾਂਡੋ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਦੀਆਂ ਹਨ। ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਆਖਿਰ ਕਿਸ ਕਾਰਨ ਕਰਕੇ ਇਹ ਘਟਨਾ ਵਾਪਰੀ ਹੈ। ਆਸ ਪਾਸ ਦੇ ਖੇਤਰ ਵਿਚ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗਣ ਦੀ ਖ਼ਬਰ ਫੈਲੀ ਹੋਈ ਹੈ।
;
;
;
;
;
;
;
;