ਬਠਿੰਡਾ 'ਚ ਪੁਲਿਸ ਤਸ਼ੱਦਦ ਦਾ ਸਿਕਾਰ ਹੋਏ ਕਿਸਾਨ ਦੀ ਹਾਲਤ ਵਿਗੜੀ, ਲੁਧਿਆਣਾ ਰੈਫਰ
ਬਠਿੰਡਾ, 21 ਫਰਵਰੀ (ਸੱਤਪਾਲ ਸਿੰਘ ਸਿਵੀਆਂ) - ਪਿੰਡ ਜਿਉਂਦ 'ਚ ਕਿਸਾਨ ਸੰਘਰਸ਼ ਦੌਰਾਨ ਬਠਿੰਡਾ ਪੁਲਿਸ ਦੇ ਤਸ਼ੱਦਦ ਦਾ ਸਿਕਾਰ ਹੋਏ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਦੀ ਹਾਲਤ ਕਾਫੀ ਵਿਗੜ ਗਈ ਹੈ, ਜਿਸ ਨੂੰ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੋਸ਼ ਲਗਾਉਂਦੇ ਕਿਹਾ ਕਿ 18 ਫਰਵਰੀ ਨੂੰ ਕਿਸਾਨ ਸੰਘਰਸ਼ ਮੌਕੇ ਬਠਿੰਡਾ ਪੁਲਿਸ ਨੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਦੀ ਅਗਵਾਈ ਵਿਚ ਪਿੰਡ ਜਿਉਂਦ ਦੀ ਸੱਥ ਵਿਚ ਬੈਠੇ ਕਿਸਾਨਾਂ ਉੱਪਰ ਧਾਵਾ ਬੋਲ ਦਿੱਤਾ ਤੇ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਦੀ ਕੁਟਮਾਰ ਕਰਕੇ ਲੱਤ ਤੋੜ ਕੇ ਚਕਨਾਚੂਰ ਕਰ ਦਿੱਤੀ ਸੀ। ਇਲਾਜ ਲਈ ਚਰਨਜੀਤ ਸਿੰਘ ਰਾਮਪੁਰਾ ਹਸਪਤਾਲ ਦਾਖ਼ਲ ਸੀ, ਪਰ ਹਾਲਤ ਵਿਗੜਣ ਕਰਕੇ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਲੁਧਿਆਣਾ ਡੀ. ਐਮ. ਸੀ. ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਦਾ ਇਲਾਜ ਸਰਕਾਰੀ ਖ਼ਰਚੇ ਉੱਪਰ ਕਰਵਾਇਆ ਜਾਵੇ, ਜੇਕਰ ਉਸ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਬਠਿੰਡਾ ਪੁਲਿਸ ਖ਼ਾਸਕਰ ਐਸ. ਐਸ. ਪੀ. ਜਿੰਮੇਵਾਰ ਹੋਊ। ਉਹ ਇਨਸਾਫ਼ ਖਾਤਰ ਆਉਣ ਵਾਲੇ ਦਿਨਾਂ ਅੰਦਰ ਸੰਘਰਸ਼ ਵਿੱਢਣਗੇ! ਉਧਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆ ਐਸ. ਐਸ. ਪੀ. ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
;
;
;
;
;
;
;
;