ਬੀਐਸਐਫ ਵਲੋਂ ਕਰਵਾਈ ਗਈ ਮੈਰਾਥਨ ਕੌਮਾਂਤਰੀ ਅਟਾਰੀ ਸਰਹੱਦ ਪਹੁੰਚੀ
ਅਟਾਰੀ (ਅੰਮ੍ਰਿਤਸਰ), 22 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਅੰਮ੍ਰਿਤਸਰ ਵਿਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵਲੋਂ ਕਰਵਾਈ ਜਾ ਰਹੀ ਬਾਰਡਰਮੈਨ ਮੈਰਾਥਨ 2026 ਕੌਮਾਂਤਰੀ ਅਟਾਰੀ ਸਰਹੱਦ ਪਹੁੰਚ ਗਈ। ਇਹ ਮੈਰਾਥਨ ਗੋਲਡਨ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਸੀ, ਜਿਸ ਵਿਚ ਭਾਗ ਲੈ ਰਹੇ ਦੌੜਾਕ 42 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਟਾਰੀ ਬਾਰਡਰ ਪਹੁੰਚੇ ਹਨ। ਇਸ ਮੌਕੇ ਅਤੁਲ ਫੁਲਜਲੇ ਆਈਜੀ ਬੀਐਸਐਫ ਪੰਜਾਬ ਫਰੰਟੀਅਰ, ਡੀਆਈਜੀ ਬੀਐਸਐਫ ਖਾਸਾ ਸੈਕਟਰ ਹੈਡ ਕੁਆਰਟਰ ਅੰਮ੍ਰਿਤਸਰ ਐਸਐਸਚੰਦੇਲ, 168 ਬਟਾਲੀਅਨ ਦੇ ਕਮਾਂਡੈਂਟ ਵਿਸ਼ਾਲ ਸਿੰਘ, ਡੀਸੀ ਬੀਐਸਐਫ ਰੁਪਿੰਦਰ ਸਿੰਘ, ਡਾ. ਕੁਲਵਿੰਦਰ ਪਾਲ, ਪੁਸ਼ਪਿੰਦਰ ਸਿੰਘ ਅਤੇ ਗੋਪਾਲ ਸਿੰਘ ਖਾਸਾ ਹੈਡ ਕੁਆਰਟਰ ਮੌਜੂਦ ਸਨ।
;
;
;
;
;
;
;
;
;