ਅੰਮ੍ਰਿਤਸਰ ਹਵਾਈ ਅੱਡੇ ’ਤੇ ਦੁਬਈ ’ਤੋਂ ਪੁੱਜਣ ਵਾਲੀ ਅੰਤਰਰਾਸ਼ਟਰੀ ਉਡਾਣ ਰੱਦ
ਰਾਜਾਸਾਂਸੀ, 20 ਦਸੰਬਰ (ਹਰਦੀਪ ਸਿੰਘ ਖੀਵਾ)- ਸੰਘਣੀ ਧੁੰਦ ਅਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੇ ਚਲਦਿਆਂ ਅੱਜ ਰਾਤ 1 ਵਜੇ ਦੁਬਈ ਤੋਂ ਇਥੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ ਏ.ਆਈ 192 ਰੱਦ ਹੋ ਗਈ। ਇਸ ਤੋਂ ਇਲਾਵਾ ਦੁਬਈ ਤੋਂ ਇਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੱਟ ਏਅਰਵੇਜ਼ ਦੀ ਉਡਾਣ ਆਪਣੇ ਉਕਤ ਨਿਰਧਾਰਤ ਸਮੇਂ ਤੋਂ ਪਛੜ ਗਈ ਅਤੇ ਕਰੀਬ ਪੌਣੇ ਚਾਰ ਘੰਟੇ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਇਥੇ 11.30 ਵਜੇ ਲੰਡਨ ਤੋਂ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਦੇਰੀ ਵਿਚ ਚੱਲ ਰਹੀ ਹੈ ਅਤੇ ਇਹ ਉਡਾਣ ਵੀ ਦੁਪਹਿਰ ਕਰੀਬ 1.30 ਵਜੇ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
;
;
;
;
;
;
;
;
;