JALANDHAR WEATHER

ਈ.ਡੀ. ਨੇ ਸੱਟੇਬਾਜ਼ੀ ਐਪ ਮਾਮਲੇ ਵਿਚ ਅਦਾਕਾਰਾ ਨੇਹਾ ਸ਼ਰਮਾ ਦੀ 1.26 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ, 20 ਦਸੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੱਟੇਬਾਜ਼ੀ ਐਪਸ ਅਤੇ ਐਕਸ-ਬੇਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਸੀਨੀਅਰ ਕਾਂਗਰਸੀ ਨੇਤਾ ਅਤੇ ਭਾਗਲਪੁਰ ਦੇ ਤਿੰਨ ਵਾਰ ਵਿਧਾਇਕ ਰਹੇ ਅਜੀਤ ਸ਼ਰਮਾ ਦੀ ਧੀ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਦੀਆਂ 1.26 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਹ ਕਾਰਵਾਈ ਪੀ.ਐਮ.ਐਲ.ਏ. ਦੇ ਤਹਿਤ ਜਾਰੀ ਕੀਤੇ ਗਏ ਇਕ ਅੰਤਿਮ ਆਦੇਸ਼ ਤੋਂ ਬਾਅਦ ਕੀਤੀ ਗਈ।

ਈ.ਡੀ. ਦੀ ਜਾਂਚ ਵਿਚ ਖੁਲਾਸਾ ਹੋਇਆ ਕਿ ਅੰਤਰਰਾਸ਼ਟਰੀ ਸੱਟੇਬਾਜ਼ੀ ਐਪ ਆਈਬੇਟ ਭਾਰਤ ਵਿਚ ਬਿਨ੍ਹਾਂ ਕਿਸੇ ਕਾਨੂੰਨੀ ਇਜਾਜ਼ਤ ਦੇ ਕੰਮ ਕਰ ਰਹੀ ਸੀ। ਇਸ ਐਪ ਦੇ ਪ੍ਰਚਾਰ ਵਿਚ ਕਈ ਫ਼ਿਲਮੀ ਅਭਿਨੇਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਨੇਹਾ ਸ਼ਰਮਾ 'ਤੇ ਮੀਡੀਆ, ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਐਪ ਦਾ ਪ੍ਰਚਾਰ ਕਰਨ ਅਤੇ ਮਨੀ ਲਾਂਡਰਿੰਗ ਰਾਹੀਂ ਕਮਾਈ ਦਾ ਨਿਵੇਸ਼ ਕਰਨ ਦਾ ਵੀ ਦੋਸ਼ ਹੈ। ਈ.ਡੀ. ਸੂਤਰਾਂ ਅਨੁਸਾਰ ਐਪ ਦੇ ਪ੍ਰਚਾਰ ਤੋਂ ਪ੍ਰਾਪਤ ਹੋਈ ਕਮਾਈ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਵੇਸ਼ ਕੀਤਾ ਗਿਆ ਸੀ, ਜਿਸ ਕਾਰਨ ਜਾਂਚ ਏਜੰਸੀ ਨੇ 1.26 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ