ਮਸ਼ਹੂਰ ਮਲਿਆਲਮ ਅਦਾਕਾਰ ਸ਼੍ਰੀਨਿਵਾਸਨ ਦਾ ਦਿਹਾਂਤ
ਕੇਰਲ, 20 ਦਸੰਬਰ - ਮਸ਼ਹੂਰ ਮਲਿਆਲਮ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਸ਼੍ਰੀਨਿਵਾਸਨ ਦਾ ਸ਼ਨੀਵਾਰ ਸਵੇਰੇ ਕੇਰਲ ਦੇ ਕੋਚੀ ਵਿਖੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਫ਼ਿਲਮ ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਤ੍ਰਿਪੁਨੀਥੁਰਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਕੰਨੂਰ ਦੇ ਰਹਿਣ ਵਾਲੇ ਸ਼੍ਰੀਨਿਵਾਸਨ ਕਈ ਸਾਲਾਂ ਤੋਂ ਕੋਚੀ ਵਿਚ ਰਹਿ ਰਹੇ ਸਨ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਇਕ ਨਿਰਦੇਸ਼ਕ, ਪਟਕਥਾ ਲੇਖਕ, ਡਬਿੰਗ ਕਲਾਕਾਰ ਅਤੇ ਨਿਰਮਾਤਾ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਤੇ ਆਪਣੇ ਕਰੀਅਰ ਦੀ ਸ਼ੁਰੂਆਤ 1976 ਦੀ ਫ਼ਿਲਮ ਮਨੀਮੁਝੱਕਮ ਨਾਲ ਕੀਤੀ। ਉਨ੍ਹਾਂ ਦੇ ਦੋਵੇਂ ਪੁੱਤਰ ਵਿਨੀਤ ਸ਼੍ਰੀਨਿਵਾਸਨ ਅਤੇ ਧਿਆਨ ਸ਼੍ਰੀਨਿਵਾਸਨ ਵੀ ਅਦਾਕਾਰ ਹਨ।
;
;
;
;
;
;
;
;
;