JALANDHAR WEATHER

ਏਸ਼ੀਆ ਕੱਪ 2025 : ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਅਬੂ ਧਾਬੀ, 11 ਸਤੰਬਰ-ਏਸ਼ੀਆ ਕੱਪ 2025 ਵਿਚ ਅੱਜ ਬੰਗਲਾਦੇਸ਼ ਤੇ ਹਾਂਗ ਕਾਂਗ ਵਿਚਾਲੇ ਮੈਚ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਅਫਗਾਨਿਸਤਾਨ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਹਾਂਗਕਾਂਗ ਦੀ ਟੀਮ ਇਹ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ। ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿਚ ਅਫਗਾਨਿਸਤਾਨ ਨੇ ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾਇਆ। ਦੂਜੇ ਪਾਸੇ, ਗਰੁੱਪ ਬੀ ਦੀ ਬੰਗਲਾਦੇਸ਼ ਦੀ ਟੀਮ ਆਪਣਾ ਪਹਿਲਾ ਮੈਚ ਖੇਡਣ ਜਾ ਰਹੀ ਹੈ। ਅਜਿਹੀ ਸਥਿਤੀ ਵਿਚ, ਟੀਮ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ। ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਹੋ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ