ਬੀ. ਐੱਸ. ਐੱਫ. ਦੇ ਜਵਾਨਾਂ ਨੂੰ 1 ਕਿਲੋ 658 ਗ੍ਰਾਮ ਹੈਰੋਇਨ ਬਰਾਮਦ

ਫਿਰੋਜ਼ਪੁਰ, 11 ਸਤੰਬਰ (ਕੁਲਬੀਰ ਸਿੰਘ ਸੋਢੀ)-ਹਿੰਦ-ਪਾਕਿ ਸੀਮਾ ਨੇੜਲੇ ਖੇਤਰਾਂ ਵਿਚ ਬੀ. ਐੱਸ. ਐੱਫ. ਜਵਾਨਾਂ ਵਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬੇ ਹਰ ਵਾਰ ਫੇਲ੍ਹ ਕਰਕੇ ਨਸ਼ਾ ਬਰਾਮਦ ਕੀਤਾ ਜਾਂਦਾ ਹੈ l ਇਸੇ ਲੜੀ ਦੇ ਚਲਦੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਮਿਲੀ ਖਾਸ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾ ਕੇ ਥਾਣਾ ਸਦਰ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਦੇ ਖੇਤਰ ਤੋਂ ਹੈਰੋਇਨ ਦੇ ਕੁੱਲ 3 ਪੈਕੇਟ ਜਿਨ੍ਹਾਂ ਦਾ ਕੁੱਲ ਭਾਰ 1 ਕਿਲੋ 658 ਗ੍ਰਾਮ ਦੱਸਿਆ ਗਿਆ ਹੈ, ਬਰਾਮਦ ਕੀਤੇ। ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਬਰਾਮਦ ਕੀਤੀ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ ਸਾਢੇ 7 ਕਰੋੜ ਤੋਂ ਉੱਪਰ ਦੱਸਿਆ ਜਾ ਰਿਹਾ ਹੈ l