ਨੇਪਾਲ 'ਚ ਪ੍ਰਦਰਸ਼ਨ ਵਿਚਾਲੇ ਕਰਫਿਊ ਸੰਬੰਧੀ ਆਈ ਨਵੀਂ ਗਾਈਡਲਾਈਨਜ਼

ਨਵੀਂ ਦਿੱਲੀ, 11 ਸਤੰਬਰ-ਕਾਠਮੰਡੂ, ਲਲਿਤਪੁਰ ਅਤੇ ਭਗਤਪੁਰ ਜ਼ਿਲ੍ਹਿਆਂ ਵਿਚ ਮਨਾਹੀ ਅਤੇ ਕਰਫਿਊ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼ੁੱਕਰਵਾਰ (12 ਸਤੰਬਰ 2025) ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ (ਸਥਾਨਕ ਸਮਾਂ) ਤੱਕ ਮਨਾਹੀ ਦਾ ਹੁਕਮ ਲਾਗੂ ਰਹੇਗਾ। 12 ਸਤੰਬਰ ਨੂੰ ਸ਼ਾਮ 7 ਵਜੇ ਤੋਂ 13 ਸਤੰਬਰ ਨੂੰ ਸਵੇਰੇ 6 ਵਜੇ ਤੱਕ ਕਰਫਿਊ ਹੈ।
ਤਾਜ਼ਾ ਸੁਰੱਖਿਆ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕਾਠਮੰਡੂ, ਲਲਿਤਪੁਰ ਅਤੇ ਭਗਤਪੁਰ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਸੁਰੱਖਿਆ ਕਮੇਟੀਆਂ ਨੇ ਇਹ ਪ੍ਰਬੰਧ ਕੀਤੇ ਹਨ ਕਿਉਂਕਿ ਨਾਗਰਿਕਾਂ ਅਤੇ ਉਨ੍ਹਾਂ ਦੀ ਜਾਇਦਾਦ ਦੀ ਸੁਰੱਖਿਆ ਲਈ ਜਾਰੀ ਮਨਾਹੀ ਦੇ ਹੁਕਮਾਂ ਅਤੇ ਕਰਫਿਊ ਦੇ ਹੁਕਮਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਨੇਪਾਲ ਫੌਜ ਨੇ ਇਹ ਐਲਾਨ ਕੀਤਾ।