JALANDHAR WEATHER

ਭਾਜਪਾ ਦੇ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾ਼ਜ ਕੁਮਾਰ ਚਾਹਲ ਐਮ.ਪੀ. ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ

ਅਮਰਕੋਟ,11 ਸਤੰਬਰ (ਭੱਟੀ) - ਸਰਹੱਦੀ ਖੇਤਰ ਅੰਦਰ ਬਾਰਿਸ਼ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੇ ਕੌਮੀ ਪ੍ਰਧਾਨ ਰਾਮ ਕੁਮਾਰ ਚਾਹਲ ਐਮ.ਪੀ. ਤੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨਾਨੇਵਾਲ , ਬੀਬੀ ਸਰਬਜੀਤ ਕੌਰ ਬਾਠ ਕਿਸਾਨ ਮੋਰਚੇ ਦੇ ਕੌਮੀ ਆਗੂ ਵਲੋਂ ਦਲਬੀਰ ਸਿੰਘ ਅਲਗੋਂ ਵਲੋਂ ਰਖਾਈ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਬਹੁਤ ਪੀੜਾ ਹੈ।

ਉਨ੍ਹਾਂ ਆਪਣੇ ਦੌਰੇ ਤੋਂ ਬਾਅਦ ਮੈਨੂੰ ਉਚੇਚੇ ਤੌਰ 'ਤੇ ਭੇਜਿਆ। ਕੱਲ੍ਹ ਮੈਂ ਅਮ੍ਰਿਤਸਰ ਤੇ ਅੱਜ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ 1600 ਕਰੋੜ ਰੁਪਏ ਤੋਂ ਜੇ ਜ਼ਿਆਦਾ ਜ਼ਰੂਰਤ ਪਾਈ ਤਾਂ ਉਹ ਵੀ ਕੇਂਦਰ ਸਰਕਾਰ ਦੇਵੇਗੀ। ਇਸ ਮੌਕੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਵਲੋਂ ਪਠਾਨਕੋਟ ਤੋਂ ਫ਼ਾਜ਼ਿਲਕਾ ਤੱਕ ਸਰਹੱਦੀ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਿਲਾਂ ਸੰਬੰਧੀ ਵਿਸਥਾਰ ਪੂਰਵਕ ਦੱਸਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ