ਮੀਂਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਅਹਿਮ ਐਡਵਾਈਜ਼ਰੀ ਜਾਰੀ
ਅੰਮ੍ਰਿਤਸਰ, 25 ਅਗਸਤ-ਪਿੰਡ ਮਕੋੜਾ, ਕਾਹਨਾ, ਨਵੀਂ ਚੰਡੀਗੜ੍ਹ, ਚੱਕਰੀ, ਸਲਾਚ, ਠਾਕਰਪੁਰ ਅਤੇ ਚੋਂਤਰਾ ਦੇ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਆਪਣਾ ਘਰੇਲੂ ਸਾਮਾਨ ਉੱਚੀ ਥਾਂ ਉਤੇ ਕਰ ਲਿਆ ਜਾਵੇ ਅਤੇ ਲੋੜ ਪੈਣ ਉਤੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਝਬਕਰਾ, ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ ਵਿਖੇ ਬਣਾਏ ਗਏ ਰਾਹਤ ਕੇਂਦਰਾਂ ਉਤੇ ਪਹੁੰਚਣ ਦੀ ਖੇਚਲ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਐਮਰਜੈਂਸੀ ਨੰਬਰ ਵੀ : 1800-180-1852, 01874-266376 ਜਾਰੀ ਕੀਤੇ ਹਨ।