11 ਸਾਲ ਦੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ
ਤਪਾ ਮੰਡੀ, 25 ਅਗਸਤ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਸਦਰ ਬਾਜ਼ਾਰ ਵਿਚ 11 ਸਾਲ ਦੇ ਬੱਚੇ ਨੂੰ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਿਸ ਦੇ ਏ.ਐਸ.ਆਈ. ਸਤਿਗੁਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਵਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਤਪਾ ਢਿਲਵਾਂ ਰੋਡ 11 ਸਾਲ ਮੇਨ ਬਾਜ਼ਾਰ ਵਿਚ ਜਾ ਰਿਹਾ ਸੀ ਤਾਂ ਉਸ ਦੇ ਕਰੰਟ ਲੱਗਣ ਸਾਰ ਪਾਣੀ ਵਿਚ ਡਿੱਗ ਗਿਆ, ਜਿਸ ਨੂੰ ਇਕ ਨਿੱਜੀ ਹਸਪਤਾਲ ਵਿਖੇ ਲਿਜਾਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ। ਇਸ ਦੁੱਖ ਦੀ ਖਬਰ ਨੂੰ ਸੁਣਦਿਆਂ ਹੀ ਸ਼ਹਿਰ ਅੰਦਰ ਸੋਗ ਛਾ ਗਿਆ।
ਪੁਲਿਸ ਵਲੋਂ ਉਸ ਦੇ ਪਿਤਾ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕਰਕੇ ਮ੍ਰਿਤਕ ਬੱਚੇ ਦੀ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਜ਼ਿਆਦਾ ਪੈਣ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਨਾ ਨਿਕਲ ਦਿੱਤਾ ਜਾਵੇ ਕਿਉਂਕਿ ਕਿਸੇ ਵੇਲੇ ਵੀ ਕੋਈ ਨੁਕਸਾਨ ਹੋ ਸਕਦਾ ਹੈ।