JALANDHAR WEATHER

ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀ ਸਵਿਫਟ ਗੱਡੀ

ਘੋਗਰਾ, (ਹੁਸ਼ਿਆਰਪੁਰ), 25 ਅਗਸਤ (ਆਰ.ਐੱਸ. ਸਲਾਰੀਆ)- ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਡੈਮਾਂ ਦਾ ਪੱਧਰ ਵੱਧਦਾ ਜਾ ਰਿਹਾ ਹੈ, ਜਿਸ ਨਾਲ ਪਿੰਡਾਂ ਦੇ ਵਿਚੋਂ ਲੰਘਦੇ ਚੋਆਂ ਵਿਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਨੇ ਲੋਕਾਂ ਦੀਆਂ ਮੁਸ਼ਕਿਲਾ ਵਧਾ ਦਿੱਤੀਆਂ ਹਨ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ, ਜਿਸ ਨਾਲ ਕਿਸਾਨਾਂ ਨੂੰ ਹੋਰ ਨੁਕਸਾਨ ਦਾ ਖਤਰਾ ਸਤਾਉਣ ਲੱਗਾ ਹੈ। ਕੰਡੀ ਇਲਾਕਿਆਂ ਵਿਚ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਪਿੰਡ ਰਾਘੋਵਾਲ ਤੋਂ ਬਿਸੋਚੱਕ ਨੂੰ ਜੋੜਦੀ ਇਹ ਸੜਕ 'ਤੇ ਪੈਂਦੀ ਖੱਡ (ਚੋਅ) ਵਿਚੋਂ ਲੰਘ ਰਹੀ ਸਵਿਫਟ ਕਾਰ ਨੰਬਰ ਪੀ.ਬੀ 07 ਸੀ.ਜੀ 3548 ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆ ਗਈ, ਜਿਸ ਨੂੰ ਸੁਨਿਲ ਕੁਮਾਰ ਵਾਸੀ ਦੁਲਮੀਵਾਲ ਚਲਾ ਰਿਹਾ ਸੀ। ਚਾਲਕ ਸੁਨੀਲ ਕੁਮਾਰ ਨੇ ਬਹੁਤ ਹੀ ਮੁਸ਼ਕਿਲ ਨਾਲ ਦਰਵਾਜ਼ਾ ਖੋਲ੍ਹਿਆ ਤੇ ਲਾਗੇ ਇਕ ਉੱਚੇ ਸਥਾਨ ’ਤੇ ਪੁੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਪਿੰਡ ਰਾਘੋਵਾਲ ਦੇ ਪੰਚ ਰਾਣਾ ਰਾਮਗੜ੍ਹੀਆ,ਅਰਸ਼ਦੀਪ ਸਿੰਘ, ਚਰਣਜੀਤ ਸਿੰਘ, ਐਸ਼ਵੀਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਵੇਖਿਆ ਤਾਂ ਉਸਨੇ ਆਪਣੀ ਜਾਨ ਨੂੰ ਜ਼ੋਖ਼ਮ ਵਿਚ ਪਾ ਕੇ ਤੁਰੰਤ ਆਪਣੇ ਟ੍ਰੈਕਟਰ ਦੇ ਜ਼ਰੀਏ ਕਾਰ ਨੂੰ ਬਾਹਰ ਕੱਢਿਆ ਅਤੇ ਵਿਅਕਤੀ ਦੀ ਜਾਨ ਬਚਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ