ਬਿਕਰਮ ਸਿੰਘ ਮਜੀਠੀਆ ਪਾਸੋਂ ਪੁਛਗਿੱਛ ਕਰਨ ਲਈ ਜੇਲ੍ਹ ਪਹੁੰਚੀ ਸਿੱਟ

ਨਾਭਾ, (ਪਟਿਆਲਾ), 25 ਅਗਸਤ (ਜਗਨਾਰ ਸਿੰਘ ਦੁਲੱਦੀ)- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਪੁੱਛਗਿੱਛ ਕਰਨ ਲਈ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਦੋ ਮੈਂਬਰੀ ਸਿੱਟ ਪਹੁੰਚੀ ਹੈ। ਇਸ ਦੋ ਮੈਂਬਰੀ ਸਿੱਟ ਵਿਚ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਤੋਂ ਇਲਾਵਾ ਐਸ.ਪੀ.ਡੀ. ਗੁਰਬੰਸ ਸਿੰਘ ਬੈਂਸ ਆਦਿ ਸ਼ਾਮਿਲ ਹਨ। ਖ਼ਬਰ ਲਿਖੇ ਜਾਣ ਤੱਕ ਦੋ ਮੈਂਬਰੀ ਸਿੱਟ ਜੇਲ੍ਹ ਦੇ ਅੰਦਰ ਹੀ ਸੀ।