JALANDHAR WEATHER

ਬੀ.ਸੀ.ਸੀ.ਆਈ. ਨੇ ਡ੍ਰੀਮ-11 ਨਾਲ ਸਮਝੌਤੇ ਨੂੰ ਖ਼ਤਮ ਕਰਨ ਦੀ ਕੀਤੀ ਪੁਸ਼ਟੀ

ਬੈਂਗਲੁਰੂ, 25 ਅਗਸਤ- ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਬੀ.ਸੀ.ਸੀ.ਆਈ. ਅਤੇ ਡ੍ਰੀਮ-11 ਦੇ ਵੱਖ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਫੈਂਟਸੀ ਸਪੋਰਟਸ ਕੰਪਨੀ ਡ੍ਰੀਮ-11 ਵਿਚਕਾਰ 358 ਕਰੋੜ ਰੁਪਏ ਦਾ ਸਪਾਂਸਰਸ਼ਿਪ ਸੌਦਾ ਸਮੇਂ ਤੋਂ ਪਹਿਲਾਂ ਖ਼ਤਮ ਹੋ ਗਿਆ ਹੈ। ਇਹ ਸਮਝੌਤਾ 2023 ਵਿਚ ਤਿੰਨ ਸਾਲਾਂ ਲਈ ਸੀ, ਜਿਸ ਦੇ ਤਹਿਤ ਟੀਮ ਇੰਡੀਆ ਦੀ ਜਰਸੀ ’ਤੇ ਡ੍ਰੀਮ-11 ਦਾ ਲੋਗੋ ਦਿਖਾਈ ਦਿੰਦਾ ਸੀ, ਪਰ ਹਾਲ ਹੀ ਵਿਚ ਪਾਸ ਹੋਏ ‘ਆਨਲਾਈਨ ਗੇਮਿੰਗ ਬਿੱਲ 2025’ ਦੇ ਕਾਰਨ, ਡ੍ਰੀਮ-11 ਨੇ ਇਕਰਾਰਨਾਮੇ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ।

ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਆਨਲਾਈਨ ਗੇਮਿੰਗ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ, 2025 ਦੇ ਪਾਸ ਹੋਣ ਤੋਂ ਬਾਅਦ, ਬੀ.ਸੀ.ਸੀ.ਆਈ. ਅਤੇ ਡ੍ਰੀਮ-11 ਆਪਣੇ ਸੰਬੰਧ ਖਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀ.ਸੀ.ਸੀ.ਆਈ. ਇਹ ਯਕੀਨੀ ਬਣਾਏਗਾ ਕਿ ਭਵਿੱਖ ਵਿਚ ਇਸਦਾ ਕਿਸੇ ਵੀ ਅਜਿਹੇ ਸੰਗਠਨ ਨਾਲ ਕੋਈ ਸੰਬੰਧ ਨਾ ਹੋਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ