'ਹਰਿਆਣਾ ਉਦੈ' ਪ੍ਰੋਗਰਾਮ ਤਹਿਤ ਆਯੋਜਿਤ ਡੱਬਵਾਲੀ ਯੂਥ ਮੈਰਾਥਨ ਨੂੰ ਨਾਇਬ ਸਿੰਘ ਸੈਣੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸਿਰਸਾ, 24 ਅਗਸਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 'ਹਰਿਆਣਾ ਉਦੈ' ਪ੍ਰੋਗਰਾਮ ਤਹਿਤ ਆਯੋਜਿਤ ਡੱਬਵਾਲੀ ਯੂਥ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਨਾਇਬ ਸਿੰਘ ਸੈਣੀ ਨੇ ਕਿਹਾ, "ਅੱਜ ਦੀ ਸਵੇਰ ਕੋਈ ਆਮ ਦਿਨ ਨਹੀਂ ਹੈ ਸਗੋਂ ਇਕ ਨਵੇਂ ਹਰਿਆਣਾ ਦੀ ਸ਼ੁਰੂਆਤ ਹੈ।
ਇਹ ਨੌਜਵਾਨਾਂ ਨੂੰ ਨਸ਼ਿਆਂ ਦੇ ਹਨੇਰੇ ਵਿਚੋਂ ਕੱਢ ਕੇ ਖੇਡਾਂ ਦੀ ਰੌਸ਼ਨੀ ਵਿਚ ਲਿਆਉਣ ਦੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ... ਅਸੀਂ 'ਹਰਿਆਣਾ ਉਦੈ' ਪ੍ਰੋਗਰਾਮ ਤਹਿਤ ਇਹ ਯੁਵਾ ਮੈਰਾਥਨ ਆਯੋਜਿਤ ਕਰ ਰਹੇ ਹਾਂ... ਇਸ ਮੁਹਿੰਮ ਤਹਿਤ, ਅਸੀਂ ਹੁਣ ਤੱਕ ਰਾਜ ਭਰ ਵਿਚ 2483 ਪ੍ਰੋਗਰਾਮ ਆਯੋਜਿਤ ਕੀਤੇ ਹਨ, ਅਤੇ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਿਆਣਾ ਵਿੱਚ ਇਨ੍ਹਾਂ ਪ੍ਰੋਗਰਾਮਾਂ ਵਿਚ 16,50,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ। ਮੈਨੂੰ ਇਹ ਵੀ ਮਾਣ ਹੈ ਕਿ 'ਹਰਿਆਣਾ ਉਦੈ' ਹਰਿਆਣਾ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਊਟਰੀਚ ਪ੍ਰੋਗਰਾਮ ਬਣ ਗਿਆ ਹੈ..."।