ਰਾਜੇਵਾਲ ਦੀ ਪੁਲਿਸ ਨੂੰ ਕਿਸਾਨਾਂ ਦੇ ਵਾਹਨ ਰੋਕਣ ਨੂੰ ਲੈ ਕੇ ਚਿਤਾਵਨੀ

ਸਮਰਾਲਾ (ਲੁਧਿਆਣਾ), 24 ਅਗਸਤ (ਗੋਪਾਲ ਸੋਫਤ) - ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਮਹਾਂਪੰਚਾਇਤ ਰੈਲੀ ਦੀ ਸਟੇਜ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੁਲਿਸ ਰੈਲੀ ਵਿਚ ਆ ਰਹੇ ਕਿਸਾਨਾਂ ਦੇ ਵਾਹਨਾਂ ਨੂੰ ਰਸਤੇ ਵਿਚ ਰੋਕਦੇ ਹੋਏ ਖੱਜਲ ਖੁਆਰ ਨਾ ਕਰੇ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਸਮਰਾਲਾ ਦੀ ਅਨਾਜ ਮੰਡੀ ਵਿਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਭਰ ਵਿਚੋ ਕਿਸਾਨਾਂ ਦੇ ਕਾਫਲੇ ਪਹੁੰਚਣੇ ਸ਼ੁਰੂ ਹੋ ਗਏ ਹਨ ।