JALANDHAR WEATHER

ਦਿੱਲੀ ਵਿਚ ਦੋ ਦਿਨਾਂ ਆਲ ਇੰਡੀਆ ਸਪੀਕਰਜ਼ ਕਾਨਫ਼ਰੰਸ ਅੱਜ ਤੋਂ

ਨਵੀਂ ਦਿੱਲੀ, 24 ਅਗਸਤ - ਦਿੱਲੀ ਵਿਚ ਦੋ ਦਿਨਾਂ ਆਲ ਇੰਡੀਆ ਸਪੀਕਰਜ਼ ਕਾਨਫ਼ਰੰਸ ਅੱਜ ਤੋਂ ਆਯੋਜਿਤ ਕੀਤੀ ਜਾ ਰਹੀ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਦਿਨਾਂ ਆਲ ਇੰਡੀਆ ਸਪੀਕਰਜ਼ ਕਾਨਫ਼ਰੰਸ ਦਾ ਉਦਘਾਟਨ ਕਰਨ ਲਈ ਦਿੱਲੀ ਵਿਧਾਨ ਸਭਾ ਪਹੁੰਚੇ।ਇਸ ਮੌਕੇ ਉਨ੍ਹਾਂ ਕੇਂਦਰੀ ਵਿਧਾਨ ਸਭਾ ਦੇ ਭਾਰਤ ਦੇ ਪਹਿਲੇ ਚੁਣੇ ਗਏ ਸਪੀਕਰ ਵਿਠਲਭਾਈ ਪਟੇਲ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਵਿਠਲਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਆਲ ਇੰਡੀਆ ਸਪੀਕਰਸ ਕਾਨਖ਼ਰੰਸ 2025 ਬਾਰੇ, ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ, "29 ਰਾਜਾਂ ਦੇ ਵਿਧਾਨ ਸਭਾ ਸਪੀਕਰ ਅੱਜ ਦਿੱਲੀ ਵਿਧਾਨ ਸਭਾ ਵਿਚ ਆ ਰਹੇ ਹਨ। ਮੈਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ.. ਦਿੱਲੀ ਵਿਚ ਸਾਰਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ.. ਅਮਿਤ ਸ਼ਾਹ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇਹ ਇਕ ਇਤਿਹਾਸਕ ਵਿਧਾਨ ਸਭਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ