ਬੀ.ਸੀ.ਸੀ.ਆਈ. ਵਲੋਂ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਟੀਮ ਦਾ ਐਲਾਨ

ਨਵੀਂ ਦਿੱਲੀ, 19 ਅਗਸਤ-ਬੀ.ਸੀ.ਸੀ.ਆਈ. ਨੇ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਟੀਮ ਦਾ ਐਲਾਨ ਕੀਤਾ ਹੈ। ਇਸ ਵਿਚ ਹਰਮਨਪ੍ਰੀਤ ਕੌਰ ਕਪਤਾਨ ਅਤੇ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੋਵੇਗੀ। ਸ਼ੈਫਾਲੀ ਵਰਮਾ ਨੂੰ ਮੌਕਾ ਨਹੀਂ ਮਿਲਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਅਤੇ ਸਮ੍ਰਿਤੀ ਮੰਧਾਨਾ ਦੀ ਉਪ-ਕਪਤਾਨੀ ਹੇਠ ਭਾਰਤੀ ਟੀਮ ਖੇਡੇਗੀ। ਰੇਣੂਕਾ ਸਿੰਘ ਠਾਕੁਰ, ਜਿਸ ਨੇ ਫਿਟਨੈੱਸ ਵਾਪਸ ਹਾਸਲ ਕੀਤੀ ਹੈ। ਇਸ ਸੰਬੰਧੀ ਟਵੀਟ ਸਾਂਝਾ ਕੀਤਾ ਗਿਆ ਹੈ।