JALANDHAR WEATHER

ਪ੍ਰੈੱਸ ਕਲੱਬ ਫ਼ਾਜ਼ਿਲਕਾ ਨੇ ਮਨਾਇਆ 79ਵਾਂ ਆਜ਼ਾਦੀ ਦਿਹਾੜਾ

ਫ਼ਾਜ਼ਿਲਕਾ , 15 ਅਗਸਤ - (ਬਲਜੀਤ ਸਿੰਘ)-ਅੱਜ ਫਾਜ਼ਿਲਕਾ ਦੇ ਵਿਚ ਆਜ਼ਾਦੀ ਦਿਹਾੜੇ ਮੌਕੇ ਫਾਜ਼ਿਲਕਾ ਪ੍ਰੈੱਸ ਕਲੱਬ ਵਲੋਂ ਦੇ ਸਥਾਨਕ ਹੈਰੀਟੇਜ ਸਕੂਲ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਫਾਜ਼ਿਲਕਾ ਪ੍ਰੈੱਸ ਕਲੱਬ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਨੰਨ੍ਹੇ-ਮੁੰਨੇ ਬੱਚਿਆਂ ਦੇ ਨਾਲ ਦੇਸ਼ ਭਗਤੀ ਦੇ ਗੀਤ ਗਾ ਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈੱਸ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਉਨ੍ਹਾਂ ਵਲੋਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸੂਰਵੀਰ ਯੋਧਿਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਛਾਬੜਾ ਅਤੇ ਪ੍ਰਿੰਸੀਪਲ ਨੈਂਸੀ ਛਾਬੜਾ ਵਲੋਂ ਆਏ ਹੋਏ ਸਾਰੇ ਪੱਤਰਕਾਰ ਭਾਈਚਾਰੇ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਲੀਲਾਧਰ ਸ਼ਰਮਾ, ਲੱਕੀ ਠਠਈ, ਅੰਮ੍ਰਿਤ ਸਚਦੇਵਾ, ‌ਅਮਰਜੀਤ ਸ਼ਰਮਾ, ਪ੍ਰਦੀਪ ਕੁਮਾਰ, ਰਣਜੀਤ ਸਿੰਘ ਬਲਜੀਤ ਸਿੰਘ, ਰੂਪੇਸ਼ ਬੰਸਲ, ਉਮੇਸ਼ ਕੁਮਾਰ ਅਤੇ ਲਖਵਿੰਦਰ ਹਾਂਡਾ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ