ਡੀ. ਐਸ. ਪੀ. ਸਤਨਾਮ ਸਿੰਘ ਨੂੰ ਕੀਤਾ ਐਸ. ਡੀ. ਐੱਮ. ਨੇ ਸਨਮਾਨਿਤ

ਗੁਰੂ ਹਰਸਹਾਏ, 15 ਅਗਸਤ (ਕਪਿਲ ਕੰਧਾਰੀ)-ਅੱਜ ਮਨਾਏ ਗਏ 79ਵੇਂ ਆਜ਼ਾਦੀ ਦਿਹਾੜੇ ਮੌਕੇ ਜਿਥੇ ਵੱਖ-ਵੱਖ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਐਸ.ਡੀ.ਐਮ. ਉਦੇ ਦੀਪ ਸਿੰਘ ਸਿੱਧੂ ਵਲੋਂ ਚੰਗੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ, ਉਥੇ ਹੀ ਸਬ-ਡਵੀਜ਼ਨ ਗੁਰੂ ਹਰ ਸਹਾਏ ਦੇ ਡੀ.ਐਸ.ਪੀ. ਸਤਨਾਮ ਸਿੰਘ ਨੂੰ ਵੀ ਐਸ.ਡੀ.ਐਮ. ਉਦੇਦੀਪ ਸਿੰਘ ਸਿੱਧੂ, ਜੱਜ ਅਕਬਰ ਖਾਨ, ਜੱਜ ਦੀਪਕ ਮਦਾਨ, ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਪਤਨੀ ਚਰਨਜੀਤ ਕੌਰ, ਨਾਇਬ ਤਹਸੀਲਦਾਰ ਗੁਰਦੀਪ ਸਿੰਘ, ਸੁਪਰਡੈਂਟ ਕੇਵਲ ਕ੍ਰਿਸ਼ਨ ਵਲੋਂ ਵਿਸ਼ੇਸ਼ ਤੌਰ ਉਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।