JALANDHAR WEATHER

ਆਜ਼ਾਦੀ ਦਿਵਸ 'ਤੇ ਗੋਲਡਨ ਐਰੋ ਡਵੀਜ਼ਨ ਵਲੋਂ 'ਨੈਸ਼ਨਲ ਪ੍ਰਾਈਡ ਬਾਈਕ ਰੈਲੀ' ਦਾ ਆਯੋਜਨ

ਫਿਰੋਜ਼ਪੁਰ, 15 ਅਗਸਤ (ਗੁਰਿੰਦਰ ਸਿੰਘ)-ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਗੋਲਡਨ ਐਰੋ ਡਵੀਜ਼ਨ ਅਧੀਨ ਬਰਕੀ ਬ੍ਰਿਗੇਡ ਨੇ 15 ਅਗਸਤ ਨੂੰ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ 'ਨੈਸ਼ਨਲ ਪ੍ਰਾਈਡ ਬਾਈਕ ਰੈਲੀ' ਦਾ ਆਯੋਜਨ ਕੀਤਾ। ਮਰਦ ਅਤੇ ਔਰਤਾਂ ਦੀ ਸ਼ਮੂਲੀਅਤ ਵਾਲੀ 40 ਫੌਜੀ ਬਾਈਕਰਾਂ ਦੀ ਟੀਮ ਨੂੰ ਫਿਰੋਜ਼ਪੁਰ ਕਿਲ੍ਹੇ ਦੇ ਇਤਿਹਾਸਕ ਦਰਬਾਰ ਹਾਲ ਤੋਂ ਗੋਲਡਨ ਐਰੋ ਡਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ, ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦਾ ਉਦੇਸ਼ ਭਾਰਤੀ ਫੌਜ ਅਤੇ ਸਥਾਨਕ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਵਿਚ ਰਾਸ਼ਟਰੀ ਗੌਰਵ ਦੀ ਭਾਵਨਾ ਪੈਦਾ ਕਰਨਾ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ