ਭਾਜਪਾ ਆਗੂ ਅਨੂਪ ਸਿੰਘ ਭੁੱਲਰ ਵਲੋਂ ਸਾਥੀਆਂ ਸਮੇਤ ਸ਼ਹੀਦ ਅਬਦੁਲ ਹਮੀਦ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਟ

ਅਮਰਕੋਟ, 15 ਅਗਸਤ (ਭੱਟੀ)-ਖੇਮਕਰਨ ਦੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਸੂਬਾ ਕਾਰਜਕਾਰੀ ਮੈਂਬਰ ਭਾਰਤੀ ਜਨਤਾ ਪਾਰਟੀ ਪੰਜਾਬ ਸਹਿ ਪ੍ਰਭਾਰੀ ਫਿਰੋਜ਼ਪੁਰ ਵਲੋਂ ਆਜ਼ਾਦੀ ਦਿਵਸ ਮੌਕੇ ਪਿੰਡ ਆਸਲ ਉਤਾੜ ਵਿਖੇ ਆਪਣੇ ਸਾਥੀਆਂ ਸਮੇਤ ਪਰਮਵੀਰ ਚੱਕਰ ਵਿਜੇਤਾ ਪੈਂਟਨ ਟੈਂਕਾਂ ਦਾ ਕਬਰਸਤਾਨ ਬਣਾਉਣ ਵਾਲੇ ਹੀਰੋ ਸ਼ਹੀਦ ਅਬਦੁਲ ਹਮੀਦ ਜੀ ਦੇ ਸਮਾਰਕ ਉਤੇ ਪਹੁੰਚ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਮੂਹ ਸ਼ਹੀਦਾਂ ਦੀਆਂ ਯਾਦਗਾਰਾਂ ਅੱਗੇ ਨਤਮਸਤਕ ਹੋਏ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਕੁਰਬਾਨੀ ਉਤੇ ਫ਼ਖ਼ਰ ਮਹਿਸੂਸ ਕਰਦੇ ਹੋਏ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਇਸ ਦੌਰਾਨ ਸਾਬਕਾ ਸਰਪੰਚ ਨਿਰਮਲ ਸਿੰਘ ਦਿਓਲ, ਸਾਬਕਾ ਸਰਪੰਚ ਅਵਤਾਰ ਸਿੰਘ ਕਲੰਜਰ, ਸਰਪੰਚ ਮਹਿਤਾਬ ਸਿੰਘ ਰਾਜੋਕੇ, ਸਰਪੰਚ ਸ਼ੇਰ ਸਿੰਘ ਸਕੱਤਰਾ, ਸਰਪੰਚ ਗੁਰਮੀਤ ਸਿੰਘ ਮਸਤਗੜ੍ਹ, ਮਾਸਟਰ ਭੁਪਿੰਦਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਛਿੰਦਾ ਮਲਕਾ ਵਲਟੋਹਾ, ਬਲਵਿੰਦਰ ਸਿੰਘ ਮੇਹਦੀਪੁਰੀਆ, ਮਨਦੀਪ ਸਿੰਘ ਥੇਹ ਸਰਹਾਲੀ, ਪ੍ਰਧਾਨ ਕੇਵਲ ਸਿੰਘ ਦਾਸੂਵਾਲ, ਨਿਰਵੈਲ ਸਿੰਘ ਲਾਡੀ ਸੁਰ ਸਿੰਘ, ਮਨਜਿੰਦਰ ਸਿੰਘ ਭੁੱਲਰ ਮਹਿਮੂਦਪੁਰਾ, ਗੁਰਵੰਤ ਸਿੰਘ, ਜੋਬਨ ਸਿੰਘ, ਪ੍ਰਦੀਪ ਧਵਨ, ਲਵ ਧਵਨ, ਸੈਕਟਰੀ ਸਤਨਾਮ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ ਕਲਸੀਆ, ਸਤਵੰਤ ਸਿੰਘ ਕਲਸੀਆਂ, ਗੁਰਪਾਲ ਸਿੰਘ ਖਾਲੜਾ, ਹਰਜਿੰਦਰ ਸਿੰਘ ਲਾਡੀ ਲਾਖਣਾ, ਸਤਨਾਮ ਸਿੰਘ ਕਲਸੀਆ, ਸੁਖਦੇਵ ਸਿੰਘ ਖਾਲੜਾ, ਬਲਵੰਤ ਸਿੰਘ ਮੈਂਬਰ, ਸਾਬ ਸਿੰਘ ਰਾਜੋਕੇ , ਮਹਾਵੀਰ ਸਿੰਘ ਆਬਾਦੀ ਅਮਰਕੋਟ ਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।