ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ

ਢਿਲਵਾਂ, (ਕਪੂਰਥਲਾ), 13 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਲਗਾਤਾਰ ਪਾਣੀ ਦਰਿਆ ਬਿਆਸ ਵਿਚ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਦਰਿਆ ਦਾ ਪਾਣੀ ਯੈਲੋ ਅਲਰਟ ਨੂੰ ਪਾਰ ਕਰਦਾ ਹੋਇਆ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਉਮੇਦ ਸਿੰਘ ਨੇ ਦੱਸਿਆ ਕਿ ਅੱਜ 12 ਵਜੇ 740.50 ਗੇਜ਼ ਤੇ 1 ਲੱਖ 19 ਹਜ਼ਾਰ 403 ਕਿਉਸਿਕ ਪਾਣੀ ਵਗ ਰਿਹਾ ਹੈ।
ਦਰਿਆ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ।