JALANDHAR WEATHER

ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ - ਹਰਿਦੁਆਰ ਡੀ.ਐਮ. ਮਯੂਰ ਦੀਕਸ਼ਿਤ

ਉੱਤਰਾਖੰਡ, 5 ਅਗਸਤ-ਸ਼ਹਿਰ ਵਿਚ ਪਾਣੀ ਭਰਨ ਦੀ ਸਥਿਤੀ ਬਾਰੇ ਹਰਿਦੁਆਰ ਦੇ ਡੀ.ਐਮ. ਮਯੂਰ ਦੀਕਸ਼ਿਤ ਨੇ ਕਿਹਾ ਕਿ ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਸਾਡੀਆਂ ਟੀਮਾਂ ਪਿੰਡ ਦੇ ਮੁਖੀਆਂ ਨਾਲ ਇਸ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿਚ, ਜਿਥੇ ਵੀ ਪਾਣੀ ਭਰਿਆ ਹੋਇਆ ਹੈ, ਜਲ ਨਿਗਮ, ਜਲ ਸੰਸਥਾਨ, ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਇਸਨੂੰ ਕੱਢ ਰਹੀਆਂ ਹਨ। ਅਸੀਂ ਗੰਗਾ ਨਦੀ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੇ ਹਾਂ। ਇਸ ਸਮੇਂ ਇਹ ਚਿਤਾਵਨੀ ਦੇ ਪੱਧਰ ਤੋਂ ਹੇਠਾਂ ਚਲਾ ਗਿਆ ਹੈ ਪਰ ਜੇਕਰ ਮੀਂਹ ਪੈਂਦਾ ਹੈ ਤਾਂ ਅਸੀਂ ਰਾਤ ਭਰ ਇਸਦੀ ਨਿਗਰਾਨੀ ਕਰਾਂਗੇ। ਦੱਸ ਦਈਏ ਕਿ ਲਗਾਤਾਰ ਮੀਂਹ ਕਾਰਨ ਹਰਿਦੁਆਰ ਵਿਚ ਭਾਰੀ ਪਾਣੀ ਭਰ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ