ਕੱਲ੍ਹ ਸ਼ਾਮ 5 ਵਜੇ ਖੁੱਲ੍ਹਣਗੇ ਪੌਂਗ ਡੈਮ ਦੇ 52 ਗੇਟ ਤੇ ਫਲੱਡ ਗੇਟ


ਦਸੂਹਾ, 5 ਅਗਸਤ (ਕੌਸ਼ਲ)-ਬਰਸਾਤ ਦੇ ਮੌਸਮ ਦੇ ਚਲਦਿਆਂ ਸਬ-ਡਵੀਜ਼ਨ ਦਸੂਹਾ ਅਧੀਨ ਆਉਂਦੇ ਤਲਵਾੜਾ ਵਿਚ ਪੌਂਗ ਡੈਮ ਵਿਚ ਪਾਣੀ ਦਾ ਲੈਵਲ ਵਧ ਚੁੱਕਾ ਹੈ, ਜਿਸ ਉਤੇ ਗੌਰ ਕਰਦਿਆਂ ਬੀ.ਬੀ.ਐਮ.ਬੀ. ਵਲੋਂ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਦੱਸਿਆ ਗਿਆ ਹੈ ਕਿ ਕੱਲ੍ਹ ਸ਼ਾਮ 5 ਵਜੇ ਡੈਮ ਦੇ 52 ਗੇਟ ਅਤੇ ਫਲੱਡ ਗੇਟ ਖੋਲ੍ਹੇ ਜਾਣਗੇ ਤੇ ਪਾਣੀ ਛੱਡਿਆ ਜਾਵੇਗਾ।