ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਬੀਮਾਰ ਨੌਜਵਾਨ ਬੱਚਿਆਂ ਦੀ ਵਿੱਤੀ ਸਹਾਇਤਾ

ਭੁਲੱਥ, 5 ਅਗਸਤ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਭੁਲੱਥ ਦੇ ਮੁਹੱਲਾ ਕੁਮਰਾਏ ਤੇ ਭੁਲੱਥ ਦੇ ਦੋ ਬਿਮਾਰ ਬੱਚਿਆਂ ਦੀ ਵਿੱਤੀ ਸਹਾਇਤਾ ਕੀਤੀ ਗਈ। ਨੌਜਵਾਨ ਬੱਚਾ ਯੁੱਧਵੀਰ ਸਿੰਘ ਦੀਆਂ ਫੂਡ ਪਾਈਪਾਂ ਦਾ ਖਰਚ ਤਕਰੀਬਨ 10 ਲੱਖ ਰੁਪਏ ਡਾਕਟਰਾਂ ਵਲੋਂ ਇਲਾਜ ਵਾਸਤੇ ਦੱਸਿਆ ਗਿਆ ਤੇ ਦੂਜਾ ਬੱਚਾ ਕਰਨਦੀਪ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਵਿਦੇਸ਼ ਜਾਣ ਲਈ ਤਿਆਰ ਸੀ ਤੇ ਅਚਾਨਕ ਘਰ ਵਿਚ ਬੇਹੋਸ਼ ਹੋ ਕੇ ਡਿੱਗ ਪਿਆ ਸੀ।
ਬਾਅਦ ਵਿਚ ਡਾਕਟਰਾਂ ਵਲੋਂ ਉਸ ਦਾ ਲਿਵਰ ਖਰਾਬ ਦੱਸਿਆ ਗਿਆ। ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਨੇ ਲਗਭਗ 22 ਲੱਖ ਰੁਪਏ ਇਲਾਜ ਦਾ ਖਰਚ ਦੱਸਿਆ, ਜਿਸ ਸੰਬੰਧ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਪੀੜਤ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਪਰਿਵਾਰ ਦਾ ਹਾਲ-ਚਾਲ ਪੁੱਛਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿੱਤੀ ਸਹਾਇਤਾ ਕੀਤੀ ਗਈ ਤੇ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਬੀਮਾਰ ਬੱਚਿਆਂ ਦਾ ਸਹੀ ਇਲਾਜ ਹੋ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਆਗੂ ਪਲਵਿੰਦਰ ਸਿੰਘ ਭਿੰਡਰ, ਚੇਅਰਮੈਨ ਸੁਰਿੰਦਰ ਕੁਮਾਰ ਕੱਕੜ, ਪ੍ਰਦੀਪ ਘਈ ਤੇ ਹੋਰ ਹਾਜ਼ਰ ਸਨ।