JALANDHAR WEATHER

ਬੱਦਲ ਫਟਣ ਦੀ ਘਟਨਾ ’ਤੇ ਅਮਿਤ ਸ਼ਾਹ ਨੇ ਉਤਰਾਖ਼ੰਡ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ

ਨਵੀਂ ਦਿੱਲੀ, 5 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਧਾਰਲੀ (ਉੱਤਰਕਾਸ਼ੀ) ਖੇਤਰ ਵਿਚ ਬੱਦਲ ਫਟਣ ਕਾਰਨ ਹੋਏ ਵੱਡੇ ਨੁਕਸਾਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਵਲੋਂ ਆਈ.ਟੀ.ਬੀ.ਪੀ. ਅਤੇ ਐਨ.ਡੀ.ਆਰ.ਐਫ਼. ਦੋਵਾਂ ਟੀਮਾਂ ਨੂੰ ਮੌਕੇ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਭਾਰਤ-ਤਿੱਬਤ ਸਰਹੱਦੀ ਫੋਰਸ (ਆਈ.ਟੀ.ਬੀ.ਪੀ.) ਦੀ 16 ਮੈਂਬਰੀ ਟੀਮ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਉੱਤਰਕਾਸ਼ੀ ਵਿਚ ਬੱਦਲ ਫਟਣ ਵਾਲੀ ਥਾਂ ’ਤੇ ਪਹੁੰਚ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ