ਡੇਰਾਬੱਸੀ ਵਿਖੇ ਪੀ. ਜੀ. ਵਿਚ ਲੁੱਕ ਕੇ ਬੈਠਾ ਗੈਂਗਸਟਰ ਕਾਬੂ, ਲੱਤ ਵਿਚ ਲੱਗੀ ਗੋਲੀ


ਡੇਰਾਬੱਸੀ, 5 ਅਗਸਤ (ਗੁਰਮੀਤ ਸਿੰਘ)- ਇਥੋਂ ਦੀ ਗੁਲਾਬਗੜ੍ਹ ਸੜਕ ’ਤੇ ਇਕ ਪੀ. ਜੀ. ਵਿਚ ਲੁਕ ਕੇ ਬੈਠਾ ਗੈਂਗਸਟਰ ਪੁਲਿਸ ਨੇ ਕਾਬੂ ਕੀਤਾ ਹੈ। ਮੌਕੇ ’ਤੇ ਦੋਵਾਂ ਪਾਸੇ ਤੋਂ ਗੋਲੀਆਂ ਚੱਲਣ ਦੀ ਖ਼ਬਰ ਹੈ। ਪੁਲਿਸ ਵਲੋਂ ਚਲਾਈ ਗੋਲੀ ਗੈਂਗਸਟਰ ਦੀ ਲੱਤ ’ਤੇ ਲੱਗੀ ਹੈ। ਕਾਬੂ ਕੀਤਾ ਗੈਂਗਸਟਰ ਸੁਮੀਤ ਬਿਸ਼ਨੋਈ ਵਾਸੀ ਹਨੂੰਮਾਨਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਹੈ, ਜੋ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਦਾ ਹੈ। ਹਨੂੰਮਾਨ ਗੜ੍ਹ ਵਿਖੇ ਹੀ ਉਕਤ ਗੈਂਗਸਟਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਹੱਤਿਆ ਕੀਤੀ ਸੀ।
ਇਸ ਦੇ ਸਾਥੀ ਪਹਿਲਾ ਹੀ ਪੁਲਿਸ ਨੇ ਕਾਬੂ ਕਰ ਲਏ ਸੀ। ਸੁਮਿਤ ਬਿਸ਼ਨੋਈ ਦੇ ਨਾਲ ਇਕ ਹੋਰ ਸਾਥੀ ਕਾਬੂ ਕੀਤਾ ਹੈ। ਮੌਕੇ ’ਤੇ ਐਸ. ਪੀ. ਡੀ. ਸੌਰਵ ਜਿੰਦਲ, ਡੀ. ਐਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਵੀ ਪਹੁੰਚੇ ਹੋਏ ਸਨ।