ਉਤਰਾਖੰਡ : ਹਰਸਿਲ ਨੇੜੇ ਧਾਰਲੀ 'ਚ ਬੱਦਲ ਫਟਿਆ

ਉਤਰਾਖੰਡ, 5 ਅਗਸਤ-ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਹਰਸਿਲ ਨੇੜੇ ਧਾਰਲੀ ਵਿਚ ਇਕ ਵੱਡਾ ਬੱਦਲ ਫਟਿਆ ਹੈ। ਇਸ ਦੌਰਾਨ ਕਈ ਲੋਕ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਥੇ ਮੀਂਹ ਤੋਂ ਬਾਅਦ ਨਹਿਰਾਂ ਊਫਾਨ ਉਤੇ ਹਨ ਤੇ ਕਈ ਘਰ ਪਾਣੀ ਵਿਚ ਡੁੱਬ ਗਏ ਹਨ।