JALANDHAR WEATHER

ਅੰਮਿ੍ਤਸਰ ਦੀ ਅਨੀਤ ਪੱਡਾ ਵਲੋਂ 'ਸੈਯਾਰਾ' ਫ਼ਿਲਮ ਰਾਹੀਂ ਬਾਲੀਵੁੱਡ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ

ਅੰਮਿ੍ਤਸਰ, 2 ਅਗਸਤ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੀ ਅਨੀਤ ਪੱਡਾ ਵਲੋਂ ਯਸ਼ ਰਾਜ ਬੈਨਰ ਹੇਠ ਬਣੀ 'ਸੈਯਾਰਾ' ਹਿੰਦੀ ਫਿਲਮ ਰਾਹੀਂ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ | ਉਸਨੇ ਇਸ ਫਿਲਮ 'ਚ ਮੱੁਖ ਅਦਾਕਾਰਾ ਵਜੋਂ ਵਾਨੀ ਬਤਰਾ ਦੀ ਭੂਮਿਕਾ ਨਿਭਾਈ ਗਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਨੀਤ ਪੱਡਾ ਦੇ ਪਿਤਾ ਕਾਰੋਬਾਰੀ ਤੇ ਮਾਤਾ ਨਿੱਜੀ ਸਕੂਲ 'ਚ ਅਧਿਆਪਕਾ ਹਨ | ਉਸਨੇ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ 'ਤੇ ਸਥਿਤ ਸਪਰਿੰਗ ਡੇਲ ਸਕੂਲ ਤੋਂ ਮੁਕੰਮਲ ਕੀਤੀ ਹੈ | ਉਸਦੀ ਸ਼ੁਰੂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਥਿਏਟਰ 'ਚ ਦਿਲਚਸਪੀ ਸੀ | ਉਸਦੇ ਸਕੂਲ ਦੇ ਪਿ੍ੰਸੀਪਲ ਰਾਜੀਵ ਸ਼ਰਮਾ ਨੇ ਅਦਾਕਾਰਾ ਤੇ ਆਪਣੇ ਸਕੂਲ ਦੀ ਸਾਬਕਾ ਵਿਦਿਆਰਥਣ ਅਨੀਤ ਪੱਡਾ ਵਲੋਂ ਭੇਜੇ ਗਏ ਵਾਇਸ ਮੈਸੇਜ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸਨੇ ਉਸ ਮੈਸੇਜ 'ਚ ਜਿੱਥੇ ਸਮੁੱਚੀ ਸਕੂਲ ਮੈਨੇਜਮੈਂਟ ਨੂੰ ਆਪਣੀ ਇਸ ਸਫਲਤਾ ਦਾ ਸ਼ੇ੍ਰਅ ਦਿੱਤਾ, ਉੱਥੇ ਆਪਣੇ ਪਿ੍ੰਸੀਪਲ (ਮੈਨੂੰ), ਸਕੂਲ ਅਧਿਆਪਕਾਂ ਆਦਿ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਉਹ ਅੱਜ ਜੋ ਕੁਝ ਹੈ, ਉਸ 'ਚ ਉਨ੍ਹਾਂ ਦੇ ਸਕੂਲ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੀ | ਉਨ੍ਹਾਂ ਅਨੀਤ ਦੇ ਡਰਾਮਾ ਟੀਚਰ ਨੂੰ ਕਿਹਾ ਸੀ ਕਿ ਬੱਚੇ ਦੀ ਪ੍ਰਤੀਭਾ ਵੱਲ ਖਾਸ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਅਨੀਤ ਪੱਡਾ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਮੈਨੇਜਮੈਂਟ ਦੇ ਨਾਲ-ਨਾਲ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ