ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ-17 ਮਹਿਲਾ ਟੀਮ ਦਾ ਖ਼ਿਤਾਬ ਜਿੱਤਿਆ
ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ ਜਿੱਤ ਲਿਆ ਹੈ, ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ.ਆਈ.) ਨੇ ਅੱਜ ਐਲਾਨ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਡਬਲਿਊ.ਐਫ.ਆਈ. ਨੇ ਲਿਖਿਆ ਕਿ ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਅੰਡਰ17 ਮਹਿਲਾ ਟੀਮ ਦਾ ਖਿਤਾਬ 151 ਅੰਕਾਂ ਨਾਲ ਜਿੱਤਿਆ | ਅਮਰੀਕਾ (ਦੂਜੇ) ਤੇ ਜਪਾਨ (ਤੀਜੇ) ਤੋਂ ਅੱਗੇ | ਭਾਰਤੀ ਨੌਜਵਾਨ ਪਹਿਲਵਾਨਾਂ ਲਈ ਇਕ ਮਾਣ ਵਾਲਾ ਪਲ | ਡਬਲਿਉ.ਐਫ.ਆਈ. ਦੇ ਅਨੁਸਾਰ, ਭਾਰਤੀ ਮਹਿਲਾ ਕੁਸ਼ਤੀ ਟੀਮ ਨੇ ਕੁੱਲ 6 ਤਗਮੇ ਜਿੱਤੇ | ਜਿਨ੍ਹਾਂ 'ਚ 2 ਸੋਨੇ, 3 ਚਾਂਦੀ ਅਤੇ 1 ਕਾਂਸੀ ਹਨ | ਇਹ ਪ੍ਰਾਪਤੀ ਵਿਸ਼ਵ ਮੰਚ 'ਤੇ ਭਾਰਤ ਦੀ ਅੰਡਰ17 ਮਹਿਲਾ ਕੁਸ਼ਤੀ ਟੀਮ ਲਈ ਇਕ ਇਤਿਹਾਸਕ ਲਗਾਤਾਰ ਜਿੱਤ ਹੈ | ਕੁੱਲ 151 ਅੰਕਾਂ ਦੇ ਨਾਲ, ਭਾਰਤ ਨੇ ਕੁਸ਼ਤੀ ਪਾਵਰਹਾਊਸ ਅਮਰੀਕਾ ਨੂੰ ਪਛਾੜ ਦਿੱਤਾ, ਜਿਸਨੇ 142 ਅੰਕ ਪ੍ਰਾਪਤ ਕੀਤੇ ਤੇ ਜਪਾਨ ਨੇ 113 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ |