ਪਿੰਡ ਰੂਪੋਵਾਲ ਨੇੜੇ ਦਿਹਾਣਾ ਵਿਖੇ ਚੋਅ ਦੇ ਤੇਜ਼ ਵਹਾਅ 'ਚ ਆਲਟੋ ਗੱਡੀ ਰੁੜ੍ਹੀ

ਹੁਸ਼ਿਆਰਪੁਰ, 2 ਅਗਸਤ-ਇਥੋਂ ਦੇ ਪਿੰਡ ਰੂਪੋਵਾਲ ਤੋਂ ਪਾਣੀ ਵਿਚ ਰੁੜ੍ਹਦੀ ਕਾਰ ਦੀ ਵੀਡੀਓ ਸਾਹਮਣੇ ਆਈ ਹੈ। ਇਹ ਹਲਕਾ ਚੱਬੇਵਾਲ ਵਿਚ ਪੈਂਦਾ ਹੈ। ਚੋਅ ਦੇ ਤੇਜ਼ ਵਹਾਅ ਵਿਚ ਆਲਟੋ ਗੱਡੀ ਰੁੜ੍ਹ ਗਈ। ਪਿੰਡ ਵਾਸੀ ਆਵਾਜ਼ਾਂ ਦੇ ਕੇ ਰੋਕਦੇ ਰਹੇ।