ਮੰਡ ਖੇਤਰ ਦੇ ਪਿੰਡਾਂ 'ਚ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਲਗਾਤਾਰ ਵਧਿਆ, ਲੋਕਾਂ 'ਚ ਚਿੰਤਾ

ਸੁਲਤਾਨਪੁਰ ਲੋਧੀ (ਕਪੂਰਥਲਾ), 2 ਅਗਸਤ (ਥਿੰਦ)-ਬਲਾਕ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਪੈਂਦੇ ਪਿੰਡਾਂ ਵਿਚ ਵਗਦੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਸਵੇਰ ਤੋਂ ਹੀ ਲਗਾਤਾਰ ਵੱਧਣਾ ਜਾਰੀ ਹੈ। ਪਿੰਡ ਆਹਲੀ ਕਲਾਂ, ਮੰਡ ਆਹਲੀ ਖੁਰਦ, ਸਾਂਗਰਾ, ਮੰਡ ਬਾਊਪੁਰ, ਖਿਜਰਪੁਰ ਆਦਿ ਵਿਚ ਦਰਿਆ ਬਿਆਸ ਦਾ ਪਾਣੀ ਬਾਹਰ ਖੇਤਾਂ ਵਿਚ ਆਉਣ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬ ਚੁੱਕੀ ਹੈ। ਕਿਸਾਨ ਆਗੂਆਂ ਰਸ਼ਪਾਲ ਸਿੰਘ ਸੰਧੂ, ਗਰਜੰਟ ਸਿੰਘ ਸੰਧੂ, ਪਰਮਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਸਾਂਗਰਾ ਆਦਿ ਨੇ ਮੰਗ ਕੀਤੀ ਕਿ ਹਰੀਕੇ ਹੈੱਡ ਤੋਂ ਤੁਰੰਤ ਪਾਣੀ ਰਿਲੀਜ਼ ਕਰਵਾਇਆ ਜਾਵੇ ਤਾਂ ਜੋ ਮੰਡ ਖੇਤਰ ਵਿਚ ਸਥਿਤੀ ਨੂੰ ਕਾਬੂ ਹੇਠ ਰੱਖਿਆ ਜਾ ਸਕੇ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਸਥਿਤੀ ਉਤੇ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ।