ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣ ਲਈ ਨਿਵੇਕਲਾ ਉਪਰਾਲਾ

ਜਲੰਧਰ, 2 ਅਗਸਤ-ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। Swayamsidha ਐਗਜ਼ੀਬਿਸ਼ਨ ਦੀ ਸ਼ੁਰੂਆਤ ਹੋਈ ਹੈ। ਮੇਅਰ ਵਿਨੀਤ ਧੀਰ ਵਲੋਂ ਉਦਘਾਟਨ ਕੀਤਾ ਗਿਆ। ਵਿਨੀਤ ਧੀਰ ਨੇ ਕਿਹਾ ਕਿ Laghu udyog bharati ਮਹਿਲਾ ਇਕਾਈ ਦਾ ਇਹ ਨਿਵੇਕਲਾ ਉਪਰਾਲਾ ਸ਼ਲਾਘਾਯੋਗ ਹੈ। ਪ੍ਰੋਫੈਸਰ ਕੰਵਰ ਸਰਤਾਜ ਸਿੰਘ ਨੇ ਕਿਹਾ ਕਿ ਮਹਿਲਾਵਾਂ ਨੂੰ ਬੜ੍ਹਾਵਾ ਦੇਣ ਲਈ ਹਮੇਸ਼ਾ Laghu udyog bharati ਮਹਿਲਾ ਇਕਾਈ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਵਿਵੇਕ ਰਾਠੌਰ ਨੇ ਕਿਹਾ ਕਿ ਮਹਿਲਾ ਇਕਾਈ ਸਸ਼ਕਤੀਕਰਨ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨੇ ਚਾਹੀਦੇ ਹਨ। ਇਸ ਦੌਰਾਨ ਸੀਮਾ ਧੂਮਲ ਨੇ ਕਿਹਾ ਕਿ ਅਸੀਂ ਹਮੇਸ਼ਾ ਮਹਿਲਾਵਾਂ ਵਾਸਤੇ ਅਜਿਹੇ ਉਪਰਾਲੇ ਕਰਦੇ ਰਹਾਂਗੇ। ਅੰਜੂ ਰਾਣਾ ਨੇ ਕਿਹਾ ਕਿ ਲਘੂ ਉਦਯੋਗ ਭਰਤੀ ਦੀ ਜਲੰਧਰ ਮਹਿਲਾ ਇਕਾਈ ਹਮੇਸ਼ਾ ਹੀ ਇਸ ਤਰ੍ਹਾਂ ਦੇ ਨਿਵੇਕਲੇ ਉਪਰਾਲੇ ਕਰਨ 'ਚ ਪਹਿਲ ਕਰਦੀ ਹੈ।